ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਡਿਊਟੀ Time ਨੂੰ ਲੈ ਕੇ ਅਹਿਮ ਖ਼ਬਰ

by nripost

ਚੰਡੀਗੜ੍ਹ (ਰਾਘਵ) : ਚੰਡੀਗੜ੍ਹ ਪੁਲਸ ਦੇ ਮੁਲਾਜ਼ਮਾਂ ਤੋਂ 8 ਘੰਟੇ ਤੋਂ ਜ਼ਿਆਦਾ ਡਿਊਟੀ ਕਰਵਾਈ ਜਾ ਰਹੀ ਹੈ। ਪੁਲਸ ਮੁਲਾਜ਼ਮਾਂ ਨੂੰ ਹਫ਼ਤਾਵਾਰੀ ਛੁੱਟੀ ਤੱਕ ਨਹੀਂ ਮਿਲਦੀ। ਇਸ ਸਬੰਧੀ ਚੰਡੀਗੜ੍ਹ ਪੁਲਸ ਦੇ ਸੇਵਾਮੁਕਤ ਹੈੱਡ ਕਾਂਸਟੇਬਲ ਜਗਜੀਤ ਸਿੰਘ ਨੇ 4 ਸਾਲ ਪਹਿਲਾਂ ਸੁਪਰੀਮ ਕੋਰਟ 'ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਨੂੰ ਨੋਟਿਸ ਜਾਰੀ ਕੀਤਾ ਸੀ। ਮਾਮਲੇ 'ਤੇ ਕੋਰੋਨਾ ਕਾਰਨ ਸੁਣਵਾਈ ਨਹੀਂ ਹੋਈ ਸੀ।

ਹੁਣ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਸਮੇਤ ਹੋਰ ਸੂਬਿਆਂ ਦੀ ਪੁਲਸ ਵਲੋਂ ਦਾਇਰ ਜਨਹਿੱਤ ਪਟੀਸ਼ਨਾਂ ਨੂੰ ਇਕੱਠਿਆਂ ਕਰ ਲਿਆ, ਜਿਸ 'ਤੇ 19 ਫਰਵਰੀ ਮਤਲਬ ਕਿ ਭਲਕੇ ਸੁਣਵਾਈ ਹੋਵੇਗੀ। 8 ਘੰਟੇ ਡਿਊਟੀ ਅਤੇ ਹਫ਼ਤਾਵਾਰੀ ਛੁੱਟੀ ਲਾਗੂ ਕਰਨ ਸਬੰਧੀ ਪਹਿਲੀ ਵਾਰ ਸੁਣਵਾਈ ਹੋਵੇਗੀ। ਸਾਬਕਾ ਹੈੱਡ ਕਾਂਸਟੇਬਲ ਜਗਜੀਤ ਸਿੰਘ ਨੇ ਪਟੀਸ਼ਨ 'ਚ ਕਿਹਾ ਸੀ ਕਿ ਲੰਬੀ ਡਿਊਟੀ ਅਤੇ ਹਫ਼ਤਾਵਾਰੀ ਛੁੱਟੀ ਨਾ ਮਿਲਣ ਕਾਰਨ ਪੁਲਸ ਮੁਲਾਜ਼ਮ ਚਿੜਚਿੜੇਪਣ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦਾ ਸੁਭਾਅ ਨਾਂਹ-ਪੱਖੀ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਇਹ ਪਬਲਿਕ ਡੀਲਿੰਗ ਸਹੀ ਢੰਗ ਨਾਲ ਨਹੀਂ ਕਰ ਸਕਦੇ। 24 ਦਸੰਬਰ, 2018 ਨੂੰ ਸੰਸਦ 'ਚ ਪੁਲਸ ਮੁਲਾਜ਼ਮਾਂ ਦੀ 8 ਘੰਟੇ ਦੀ ਸ਼ਿਫਟ ਲਾਏ ਜਾਣ ਸਬੰਧੀ ਮਾਮਲਾ ਗੂੰਜਿਆ ਸੀ। 8 ਘੰਟੇ ਦੀ ਸ਼ਿਫਟ ਸਬੰਧੀ ਸਵਾਲ ਦੇ ਜਵਾਬ 'ਚ ਭਾਰਤ ਸਰਕਾਰ ਦੇ ਅੰਡਰ ਸੈਕਟਰੀ ਅਮਰਜੀਤ ਸਿੰਘ ਨੇ ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਤੋਂ ਦਸੰਬਰ 'ਚ ਜਵਾਬ ਮੰਗਿਆ ਸੀ। ਪੁਲਸ ਨੇ ਫੋਰਸ ਦੀ ਕਮੀ ਹੋਣ ਦਾ ਬਹਾਨਾ ਲਾਇਆ ਸੀ।

More News

NRI Post
..
NRI Post
..
NRI Post
..