ਅਹਿਮ ਖ਼ਬਰ : ਦੇਹ ਵਾਪਰ ਦੇ ਧੰਦੇ ਦਾ ਹੋਇਆ ਪਰਦਾਫਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਥਾਈਲੈਂਡ ਤੋਂ ਕੁੜੀਆਂ ਲਿਆ ਕੇ ਸਪਾ ਸੈਂਟਰ 'ਚ ਮਸਾਜ ਦੇ ਨਾਮ 'ਤੇ ਦੇਹ ਵਾਪਰ ਕਰਵਾਇਆ ਜਾ ਰਿਹਾ ਹੈ। ਪੁਲਿਸ ਟੀਮ ਵਲੋਂ ਰਾਗ ਸਪਾ ਸੈਂਟਰ 'ਚ ਛਾਪਾ ਮਾਰਿਆ ਗਿਆ । ਛਾਪੇਮਾਰੀ ਦੌਰਾਨ ਪੁਲਿਸ ਨੇ ਥਾਈਲੈਂਡ ਦੀਆਂ 4 ਕੁੜੀਆਂ ਬਰਾਮਦ ਕੀਤੀਆਂ ਹਨ। ਦੱਸਿਆ ਜਾ ਰਿਹਾ ਗੁਰਦਾਸਪੁਰ ਦੇ ਬਟਾਲਾ ਵਾਸੀ ਮੈਨੇਜਰ ਨਿਖਿਲ ਤੇ ਪੂਜਾ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ।

ਪੁਲਿਸ ਵਲੋਂ ਥਾਈਲੈਂਡ ਦੀਆਂ ਕੁੜੀਆਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਹੈ ।ਫਿਲਹਾਲ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਦਾਲਤ ਵਲੋਂ ਦੋਸ਼ੀਆਂ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਦਲਬੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਰਾਗ ਸਪਾ ਸੈਂਟਰ 'ਚ ਮਸਾਜ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਹੋ ਰਿਹਾ ਹੈ। ਦੇਹ ਵਾਪਰ ਦੇ ਧੰਦੇ ਲਈ ਸਪਾ ਸੈਂਟਰ ਦੇ ਮਲਿਕ ਥਾਈਲੈਂਡ ਤੋਂ ਕੁੜੀਆਂ ਲੈ ਕੇ ਆਇਆ ਹੈ । ਛਾਪੇਮਾਰੀ ਦੌਰਾਨ ਪੁਲਿਸ ਨੂੰ ਥਾਈਲੈਂਡ ਦੀਆਂ 4 ਕੁੜੀਆਂ ਮਿਲੀਆਂ ,ਜਿਨ੍ਹਾਂ ਨੂੰ ਪੁਲਿਸ ਨੇ ਰੈਸਕਿਊ ਕੀਤਾ ਹੈ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।