ਅਹਿਮ ਖ਼ਬਰ: ਖ਼ਰਾਬ ਮੌਸਮ ਕਾਰਨ ਸ੍ਰੀ ਅਮਰਨਾਥ ਫਸੇ ਹਜ਼ਾਰਾਂ ਯਾਤਰੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 1 ਹਫਤੇ ਪਹਿਲਾਂ ਹੀ ਸ਼ੁਰੂ ਹੋਈ ਸ੍ਰੀ ਅਮਰਨਾਥ ਯਾਤਰਾ ਖਰਾਬ ਮੌਸਮ ਕਾਰਨ ਪਿਛਲੇ 2 ਦਿਨਾਂ ਤੋਂ ਰੁਕੀ ਹੋਈ ਹੈ। ਦੱਸਿਆ ਜਾ ਰਿਹਾ ਬਾਲਟਾਲ ਤੇ ਸ਼ੇਸ਼ਨਾਗ ਯਾਤਰਾ ਮਾਰਗ ਤੋਂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨ ਗਏ ਕਈ ਯਾਤਰੀ ਭਾਰੀ ਮੀਂਹ ਕਾਰਨ ਅਜੇ ਵੀ ਪੰਚਤਰਨੀ ਦੇ ਰਸਤੇ 'ਚ ਫਸੇ ਹੋਏ ਹਨ। ਜਿਨ੍ਹਾਂ ਦੇ ਦੇਰ ਰਾਤ ਤੱਕ ਵਾਪਸੀ ਦੇ ਆਸਾਰ ਨਹੀਂ ਲੱਗ ਰਹੇ ਹਨ। ਸ੍ਰੀ ਅਮਰਨਾਥ ਯਾਤਰਾ ਭੰਡਾਰਾ ਦੇ ਪ੍ਰਧਾਨ ਰਾਜਨ ਨੇ ਕਿਹਾ ਕਿ ਪਿਛਲੇ 2 ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਤੇ ਹਨ੍ਹੇਰੀ ਕਾਰਨ ਯਾਤਰਾ ਵਾਲੇ ਰਸਤੇ 'ਚ ਕਈ ਥਾਵਾਂ 'ਤੇ ਚਿੱਕੜ ਜਮ੍ਹਾ ਹੋ ਗਿਆ ।

ਉਨ੍ਹਾਂ ਨੇ ਕਿਹਾ ਇਸ ਕਾਰਨ ਹੀ ਯਾਤਰੀ ਇੱਥੇ ਹੀ ਕਈ ਥਾਵਾਂ 'ਤੇ ਮੌਸਮ ਖਰਾਬ ਕਰਕੇ ਟੈਂਟਾਂ 'ਚ ਠਹਿਰ ਗਏ ਹਨ, ਹਾਲਾਂਕਿ ਸ੍ਰੀ ਅਮਰਨਾਥ ਯਾਤਰਾ ਦੇ ਅਧਿਕਾਰੀਆਂ ਦੀ ਟੀਮ ਪੰਚਤਰਨੀ 'ਚ ਯਾਤਰੀਆਂ ਨਾਲ ਸੰਪਰਕ ਵਿੱਚ ਹੈ ਤੇ ਸ਼ਰਧਾਲੂਆਂ ਦੇ ਖਾਣ- ਪੀਣ ਦੀ ਪੂਰੀ ਵਿਵਸਥਾ ਨਾਲ ਸਿਹਤ ਸਬੰਧੀ ਜਾਂਚ ਕਰ ਰਹੀ ਹੈ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 8 ਹਜ਼ਾਰ ਦੇ ਕਰੀਬ ਯਾਤਰੀਆਂ ਨੂੰ ਖ਼ਰਾਬ ਮੌਸਮ ਕਰਕੇ ਰੋਕਿਆ ਗਿਆ ਹੈ ਪਰ ਮੌਸਮ ਸਾਫ਼ ਹੁੰਦੇ ਹੀ ਯਾਤਰਾ ਖੋਲ੍ਹ ਦਿੱਤੀ ਜਾਵੇਗੀ।