ਅਹਿਮ ਖ਼ਬਰ : ਅੱਜ ਹੋਵੇਗਾ IPL -2023 ਦਾ ਫਾਈਨਲ ਮੈਚ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰੀ ਬਾਰਿਸ਼ ਤੋਂ ਬਾਅਦ ਅੱਜ ਚੇਨਈ ਸੁਪਰ ਕਿੰਗਜ ਤੇ ਗੁਜਰਾਤ ਇੰਡੀਅਨ ਪ੍ਰੀਮੀਅਰ ਲੀਗ 2023 ਦਾ ਫਾਈਨਲ ਮੈਚ ਖੇਡਿਆ ਜਾਵੇਗਾ। ਦੱਸ ਦਈਏ ਕਿ ਦੋਵੇ ਟੀਮਾਂ ਵਿਚਾਲੇ ਮਹਾਮੁਲਾਬਲਾ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ ,ਉੱਥੇ ਹੀ ਮੌਸਮ ਵਿਭਾਗ ਅਨੁਸਾਰ ਕੁਝ ਦਿਨਾਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਬੀਤੀ ਦਿਨੀਂ ਟਾਸ ਦੇ ਸਮੇ ਤੋਂ ਅੱਧਾ ਘੰਟਾ ਪਹਿਲਾਂ ਹੀ ਬਾਰਿਸ਼ ਹੋਣੀ ਸ਼ੁਰੂ ਹੋ ਗਈ ਸੀ ਤੇ ਕਾਫੀ ਸਮੇ ਤੱਕ ਮੀਂਹ ਰੁਕ- ਰੁਕ ਪੈਂਦਾ ਰਿਹਾ । ਜਦੋ ਦੇਰ ਰਾਤ ਬਾਰਿਸ਼ ਰੁੱਕੀ ਤਾਂ ਕਵਰ ਹਟਾ ਲਏ ਗਏ, ਜਦਕਿ ਸਵੇਰੇ 8 ਵਜੇ 2 ਸੁਪਰ ਸੁਪਰ ਵੀ ਕੰਮ ਕਰ ਰਹੇ ਸਨ ਕਿਉਕਿ ਬਾਰਿਸ਼ ਰੁਕਣ ਤੇ ਮੈਦਾਨ ਨੂੰ ਸੁਕਾਉਣ 'ਚ ਵੀ ਕਾਫੀ ਸਮਾਂ ਲੱਗਦਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਭਾਰੀ ਬਾਰਿਸ਼ ਹੋਣ ਦੇ ਆਸਾਰ ਹਨ । ਨਿਯਮਾਂ ਅਨੁਸਾਰ ਜੇਕਰ ਦੋਵੇ ਦਿਨ ਫਾਈਨਲ ਨਹੀ ਹੁੰਦਾ ਤਾਂ ਲੀਗ ਗੇੜ ਦੇ ਅੰਤ ਵਿੱਚ ਅੰਕ ਸੂਚੀ ਤੇ ਉਪਰ ਵਾਲੀ ਟੀਮ IPL ਖਿਤਾਬ ਜਿੱਤ ਜਾਵੇਗੀ ।