ਅਮਰੀਕੀ ਦੌਰੇ ਵਕਤ ਮਹਿੰਗੇ ਹੋਟਲ ‘ਚ ਨਹੀਂ ਰੁਕਣਗੇ ਇਮਰਾਨ ਖਾਨ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : 21 ਜੁਲਾਈ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕਾ ਦੇ ਤਿੰਨ ਦਿਨੀਂ ਦੌਰੇ 'ਤੇ ਜਾਣਗੇ। ਇਸ ਦੌਰਾਨ ਉਹ ਅਮਰੀਕਾ ਦੇ ਕਿਸੇ ਮਹਿੰਗੇ ਹੋਟਲ ਵਿਚ ਨਹੀਂ ਰਹਿਣਗੇ ਸਗੋਂ ਆਪਣੇ ਦੇਸ਼ ਦੇ ਰਾਜਦੂਤ ਦੀ ਰਸਮੀ ਰਿਹਾਇਸ਼ ਵਿਚ ਰੁਕਣਗੇ। ਸੋਮਵਾਰ ਨੂੰ ਇਹ ਜਾਣਕਾਰੀ ਮੀਡੀਆ ਰਿਪੋਰਟਾਂ ਵਿਚ ਦਿੱਤੀ ਗਈ। ਪਾਕਿਸਤਾਨੀ ਨਿਊਜ਼ ਵੈਬਸਾਈਟ ਡਾਨ ਦੀ ਰਿਪੋਰਟ ਮੁਤਾਬਕ ਇਮਰਾਨ ਖਾਨ ਦੇ ਪਾਕਿਸਤਾਨ ਦੇ ਰਾਜਦੂਤ ਅਸਦ ਮਜੀਦ ਦੇ ਘਰ ਰਹਿਣ ਨਾਲ ਉਨ੍ਹਾਂ ਦੇ ਦੌਰੇ ਵਿਚ ਆਉਣ ਵਾਲੇ ਖਰਚ ਵਿਚ ਕਮੀ ਆਵੇਗੀ। 

ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਆਈਡੀਆ 'ਤੇ ਨਾ ਤਾਂ ਅਮਰੀਕੀ ਸੀਕਰਟ ਸਰਵਿਸ ਅਤੇ ਨਾ ਹੀ ਸ਼ਹਿਰੀ ਪ੍ਰਸ਼ਾਸਨ ਵਿਚਾਰ ਲਈ ਗੰਭੀਰ ਹੈ। ਅਮਰੀਕੀ ਸੀਕਰਟ ਸਰਵਿਸ ਦਾ ਕੰਮ ਹੋਰ ਦੇਸ਼ਾਂ ਤੋਂ ਆਏ ਰਾਸ਼ਟਰ ਪ੍ਰਮੁੱਖਾਂ ਦੇ ਵਾਸ਼ਿੰਗਟਨ ਪਹੁੰਚਦੇ ਹੀ ਉਨ੍ਹਾਂ ਦੀ ਸੁਰੱਖਿਆ 'ਤੇ ਧਿਆਨ ਦੇਣਾ ਹੁੰਦਾ ਹੈ। ਉੱਥੇ ਸ਼ਹਿਰ ਦਾ ਪ੍ਰਸ਼ਾਸਨ ਇਹ ਯਕੀਨੀ ਕਰਦਾ ਹੈ ਕਿ ਦੌਰੇ ਨਾਲ ਵਾਸ਼ਿੰਗਟਨ ਦੀ ਆਵਾਜਾਈ ਵਿਚ ਕੋਈ ਰੁਕਾਵਟ ਨਾ ਪਵੇ।