ਵਧਦੀਆਂ ਜਾ ਰਹੀਆਂ ਨੇ Imran Khan ਦੀਆਂ ਮੁਸ਼ਕਿਲਾਂ, ਨਵੀਂ ਸਰਕਾਰ ਨੇ ਸੁਣਾਏ ਇਹ ਹੁਕਮ

by jaskamal

ਨਿਊਜ਼ ਡੈਸਕ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂਹਨ। ਇਮਰਾਨ ਦੇ ਕਾਰਜਕਾਲ ਸਮੇਂ ਸਥਾਪਿਤ ਇਕ ਯੂਨੀਵਰਸਿਟੀ ਨੂੰ ਨਾਜਾਇਜ਼ ਫ਼ਾਇਦਾ ਪਹੁੰਚਾਉਣ ਦੇ ਮਾਮਲੇ 'ਚ ਪਾਕਿਸਤਾਨ ਦੀ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ। ਪਾਕਿਸਤਾਨ ਪੰਜਾਬ ਦੇ ਸੋਹਾਵਾ ਕਸਬੇ 'ਚ ਅਬਦੁਲ ਕਾਦਰ ਯੂਨੀਵਰਸਿਟੀ ਦਾ ਨੀਂਹ ਪੱਥਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 2019 'ਚ ਕੀਤਾ ਸੀ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਸਿੱਖਿਆ ਦੇ ਵੱਡੇ ਪੱਧਰ 'ਤੇ ਵਿਸਥਾਰ ਲਈ ਨਿੱਜੀ ਯੂਨੀਵਰਸਿਟੀਆਂ ਨੂੰ ਦਾਨ ਦਿੱਤੇ ਜਾਂਦੇ ਹਨ।

ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸਿਫ਼ ਨੇ ਨੈਸ਼ਨਲ ਅਸੈਂਬਲੀ 'ਚ ਕਿਹਾ ਕਿ ਖੁਦ ਇਮਰਾਨ ਖ਼ਾਨ, ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਤੇ ਉਨ੍ਹਾਂ ਦੀ ਦੋਸਤ ਫਰਾਹ ਗੋਗੀ ਇਸ ਯੂਨੀਵਰਸਿਟੀ ਦੇ ਟਰੱਸਟੀ ਹਨ। ਆਸਿਫ਼ ਨੇ ਦਾਅਵਾ ਕੀਤਾ ਕਿ ਯੂਨੀਵਰਸਿਟੀ ਨੂੰ 50 ਕਰੋੜ ਨਕਦ ਤੇ 450 ਕਨਾਲ ਜ਼ਮੀਨ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਨ ਕੀਤੀ ਗਈ। ਫਰਾਹ ਨੇ ਵੀ 200 ਕਨਾਲ ਜ਼ਮੀਨ ਇਸ ਯੂਨੀਵਰਸਿਟੀ ਦੇ ਨਾਂ ਕੀਤੀ ਜਦਕਿ ਯੂਨੀਵਰਸਿਟੀ 'ਚ ਸਿਰਫ਼ 32 ਵਿਦਿਆਰਥੀ ਹੀ ਪੜ੍ਹ ਰਹੇ ਹਨ।