ਪਾਕਿ ‘ਚ ਮਿਜ਼ਾਈਲ ਡਿੱਗਣ ’ਤੇ ਬੋਲੇ ਇਮਰਾਨ- ਭਾਰਤ ਨੂੰ ਦੇ ਸਕਦੇ ਸੀ ਜਵਾਬ ਪਰ ਵਰਤਿਆ ਸੰਜਮ

by jaskamal

ਨਿਊਜ਼ ਡੈਸਕ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਆਪਣੇ ਪੰਜਾਬ ਸੂਬੇ ’ਚ ਭਾਰਤੀ ਮਿਜ਼ਾਈਲ ਦੇ ਡਿੱਗਣ ’ਤੇ ਭਾਰਤ ਨੂੰ ਜਵਾਬ ਦੇ ਸਕਦਾ ਸੀ ਪਰ ਅਸੀਂ ਸੰਜਮ ਵਰਤਿਆ। ਇਮਰਾਨ ਨੇ ਦੇਸ਼ ਦੀ ਰੱਖਿਆ ਤਿਆਰੀਆਂ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਆਪਣੀ ਫੌਜ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ।

ਲੰਘੀ 9 ਮਾਰਚ ਨੂੰ ਇਕ ਹਥਿਆਰ ਰਹਿਤ ਭਾਰਤੀ ਸੁਪਰਸੋਨਿਕ ਮਿਜ਼ਾਈਲ ਪਾਕਿਸਤਾਨੀ ਖੇਤਰ ’ਚ ਚਲੀ ਗਈ ਸੀ। ਇਸ ਮਿਜ਼ਾਈਲ ਦੇ ਲਾਹੌਰ ਤੋਂ 275 ਕਿਲੋਮੀਟਰ ਦੂਰ ਮੀਆਂ ਚੰਨੂ ਦੇ ਕੋਲ ਇਕ ਕੋਲਡ ਸਟੋਰ ’ਤੇ ਡਿੱਗਣ ਤੋਂ ਪਹਿਲਾਂ ਕਈ ਏਅਰਲਾਈਨਜ਼ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਸੀ। ਹਾਲਾਂਕਿ ਇਸ ਮਿਜ਼ਾਈਲ ਦੇ ਡਿੱਗਣ ਨਾਲ ਪਾਕਿਸਤਾਨ ’ਚ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।