ਅਮਰੀਕੀ ਦੂਤਾਵਾਸ ‘ਤੇ ਹੋਇਆ ਵੱਡਾ ਹਮਲਾ, ਇਰਾਨ ਨੇ ਦਾਗੀਆਂ 12 ਮਿਜ਼ਾਈਲਾਂ

by jaskamal

ਨਿਊਜ਼ ਡੈਸਕ : ਇਰਾਕ ਦੇ ਉੱਤਰੀ ਸ਼ਹਿਰ ਇਰਬਿਲ 'ਚ ਅਮਰੀਕੀ ਵਣਜ ਦੂਤਘਰ 'ਚ ਐਤਵਾਰ ਨੂੰ ਘੱਟੋ-ਘੱਟ 12 ਮਿਜ਼ਾਈਲਾਂ ਦੀ ਖ਼ਬਰਾਂ ਸਾਹਮਣੇ ਆਈਆਂ ਹਨ। ਜਾਣਕਾਰੀ ਮੁਤਾਬਕ ਦੂਤਾਵਾਸ 'ਚ ਭਾਰੀ ਤਬਾਹੀ ਹੋਈ ਹੈ ਤੇ ਅੱਗ ਹੁਣ ਫੈਲ ਚੁੱਕੀ ਹੈ। ਅਮਰੀਕੀ ਰੱਖਿਆ ਅਧਿਕਾਰੀ ਮੁਤਾਬਕ ਇਹ ਮਿਜ਼ਾਈਲਾਂ ਗੁਆਂਢੀ ਦੇਸ਼ ਈਰਾਨ ਤੋਂ ਸ਼ਹਿਰ 'ਚ ਦਾਗੀਆਂ ਗਈਆਂ ਹਨ। ਇਰਾਕੀ ਅਧਿਕਾਰੀਆਂ ਨੇ ਦੱਸਿਆ ਕਿ ਕਈ ਮਿਜ਼ਾਈਲਾਂ ਅਮਰੀਕੀ ਵਣਜ ਦੂਤਘਰ 'ਤੇ ਦਾਗੀਆਂ।

ਇਸ ਦੇ ਨਾਲ ਹੀ ਅਮਰੀਕਾ ਦਾ ਦਾਅਵਾ ਹੈ ਕਿ ਇਸ ਹਮਲੇ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ ਤੇ ਨਾ ਹੀ ਇਸ ਹਮਲੇ 'ਚ ਕੋਈ ਜਾਨੀ ਨੁਕਸਾਨ ਹੋਇਆ ਹੈ। ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਹਮਲੇ 'ਚ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਅੱਧੀ ਰਾਤ ਨੂੰ ਹੋਏ ਹਮਲੇ 'ਚ ਦੂਤਾਵਾਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਘਟਨਾ ਦੀ ਇਰਾਕੀ ਸਰਕਾਰ ਅਤੇ ਕੁਰਦ ਖੇਤਰੀ ਸਰਕਾਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਨੇ "ਇਰਾਕੀ ਪ੍ਰਭੂਸੱਤਾ ਵਿਰੁੱਧ ਅਪਮਾਨਜਨਕ ਹਮਲੇ ਅਤੇ ਹਿੰਸਾ ਦੇ ਪ੍ਰਦਰਸ਼ਨ" ਦੀ ਨਿੰਦਾ ਕੀਤੀ ਹੈ।