ਇਕ ਤਰਫ਼ੇ ਪਿਆਰ ’ਚ ਪਾਗਲ ਪ੍ਰੇਮੀ ਨੇ ਕੁੜੀ ਤੇ ਮਾਪਿਆਂ ਨੂੰ ਉਤਾਰਿਆ ਮੌਤ ਦੇ ਘਾਟ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਰਾਏਗੰਜ ’ਚ ਇਕ ਤਰਫ਼ੇ ਪਿਆਰ ’ਚ ਪਾਗਲ ਪ੍ਰੇਮੀ ਨੇ ਕੁੜੀ ਤੇ ਉਸ ਦੇ ਮਾਪਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਗਾਮਾ ਨਿਸ਼ਾਦ ਉਮਰ 42 ਸਾਲ, ਉਨ੍ਹਾਂ ਦੀ ਪਤਨੀ ਸੰਜੂ ਦੇਵੀ ਤੇ 20 ਸਾਲਾ ਧੀ ਪ੍ਰੀਤੀ ਦਾ ਗਲ ਵੱਢ ਕਤਲ ਕਰ ਦਿੱਤਾ ਗਿਆ। ਗਾਮਾ ਦੇ ਭਰਾ ਰਾਮਾ ਵਾਸੀ ਰਾਏਗੰਜ ਦੇ ਘਰ ’ਚ ਧੀ ਦਾ ਵਿਆਹ ਸੀ

ਗਾਮਾ ਆਪਣੀ ਪਤਨੀ ਅਤੇ ਧੀ ਨਾਲ ਪ੍ਰੋਗਰਾਮ ’ਚ ਸ਼ਾਮਲ ਹੋਣ ਪੈਦਲ ਹੀ ਜਾ ਰਹੇ ਸਨ। ਰਾਹ ’ਚ ਘਾਤ ਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਗਲ ਵੱਢ ਦਿੱਤਾ। ਇਕ ਪੁੱਤਰ ਬਚ ਗਿਆ ਕਿਉਂਕਿ ਉਹ ਦੂਜੇ ਰਸਤੇ ਤੋਂ ਪ੍ਰੋਗਰਾਮ ’ਚ ਜਾ ਰਿਹਾ ਸੀ। ਇਕ ਹੋਰ ਪੁੱਤਰ ਬਾਹਰ ਰਹਿੰਦਾ ਹੈ। ਗਾਮਾ ਬੰਗਲਾ ਚੌਰਾਹੇ ’ਤੇ ਮਕਾਨ ਬਣਵਾ ਕੇ ਰਹਿੰਦੇ ਸਨ।

ਐੱਸ. ਐੱਸ. ਪੀ. ਨੇ ਘਟਨਾ ਦਾ ਪਰਦਾਫਾਸ਼ ਲਈ 4 ਮੈਂਬਰੀ ਟੀਮ ਦਾ ਗਠਨ ਕਰ ਦਿੱਤਾ ਹੈ। ਪੁਲਿਸ ਮੁਤਾਬਕ ਕੁਝ ਦੇਰ ਬਾਅਦ ਪ੍ਰੇਮੀ ਆਲੋਕ ਨੂੰ ਫੜ ਲਿਆ ਗਿਆ। ਉਸ ਨੇ ਪੁੱਛ-ਗਿੱਛ ’ਚ ਪੁਲਸ ਨੂੰ ਦੱਸਿਆ ਕਿ ਉਹ ਪ੍ਰੀਤੀ ਨਾਲ ਇਕ ਪਾਸੜ ਪਿਆਰ ਕਰਦਾ ਸੀ। ਪ੍ਰੀਤੀ ਉਸ ਨੂੰ ਨਜ਼ਰ-ਅੰਦਾਜ਼ ਕਰਦੀ ਸੀ, ਜਿਸ ਦੀ ਵਜ੍ਹਾ ਕਰ ਕੇ ਗੁੱਸੇ ’ਚ ਆ ਕੇ ਉਸ ਨੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ।