ਸਮੋਸੇ ਵੇਚਣ ਵਾਲੇ ਨੇ ਗੁੱਸੇ ‘ਚ 6 ਸਾਲ ਦੀ ਬੱਚੀ ‘ਤੇ ਪਾਇਆ ਉਬਲਦਾ ਤੇਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਬਕਾਇਆ ਪੈਸੇ ਮੰਗਣ ਤੇ ਗੁੱਸੇ ਵਿੱਚ ਆਏ ਸਮੋਸੇ ਵੇਚਣ ਵਾਲੇ ਨੇ 6 ਸਾਲ ਦੀ ਬੱਚੀ 'ਤੇ ਉਬਲਦਾ ਤੇਲ ਪਾ ਦਿੱਤਾ। ਇਸ ਘਟਨਾ ਵਿੱਚ ਜਖ਼ਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਾਸੇ ਮੰਗਣ ਗਏ ਪਰਿਵਾਰ 'ਤੇ ਤੇਜਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ । ਇਸ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ ਹੈ। ਜਖ਼ਮੀ ਬੱਚੀ ਦੀ ਦਾਦੀ ਨੇ ਕਿਹਾ ਕਿ ਜਦੋ ਉਸ ਦੀ ਪੋਤਰੀ ਸਕੂਲ ਤੋਂ ਘਰ ਆਈ ਤਾਂ ਉਸ ਨੇ ਸਮੋਸੇ ਖਾਣ ਦੀ ਜਿੰਦ ਕੀਤੀ। ਫਿਰ ਅਸੀਂ ਉਸ ਨੂੰ 40 ਰੁਪਏ ਦੇ ਕੇ ਸਮੋਸੇ ਲੈਣ ਲਈ ਭੇਜਿਆ ਸੀ ।

ਇਸ ਦੌਰਾਨ ਹੀ ਸਮੋਸੇ ਵਾਲੇ ਨੇ ਉਸ ਕੋਲੋਂ ਪੈਸੇ ਲੈ ਕੇ 2 ਸਮੋਸੇ ਦੇ ਦਿੱਤੇ ਉਸ ਦਾ ਲੜਕਾ ਆਟੋ ਚਲਾਉਂਦਾ ਹੈ ਜੋ ਘਰ ਰੋਟੀ ਖਾਣ ਲਈ ਆਇਆ ਤਾਂ ਉਸ ਦੀ ਲੜਕੀ 2 ਸਮੋਸੇ ਲੈ ਕੇ ਆਈ ਤਾਂ ਉਹ ਆਪਣੀ ਪਤਨੀ ਤੇ ਬੱਚੇ ਨੂੰ ਲੈ ਕੇ ਬਕਾਇਆ ਪੈਸੇ ਲੈਣ ਲਈ ਸਮੋਸੇ ਸਚਨ ਵਾਲੇ ਕੋਲ ਚੱਲ ਗਿਆ ਜਦੋ ਉਸ ਨੇ ਪੈਸੇ ਵਾਪਸ ਮੰਗੇ ਤਾਂ ਸਮੋਸੇ ਵਾਲੇ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦਾ ਆਪਸ 'ਚ ਲੜਾਈ ਹੋ ਗਈ । ਫਿਰ ਗੁੱਸੇ ਵਿੱਚ ਬੰਟੀ ਸਮੋਸੇ ਵਾਲੇ ਨੇ ਅਬਦਾਲ ਤੇਲ ਉਨ੍ਹਾਂ ਤੇ ਸੁੱਟ ਦਿੱਤਾ। ਇਸ ਘਟਨਾ ਵਿੱਚ ਉਨ੍ਹਾਂ ਦੇ ਪਰਿਵਾਰਿਕ ਮੈਬਰ ਜਖ਼ਮੀ ਹੋ ਗਏ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਜਖ਼ਮੀ ਹੋਣ ਵਾਲਿਆਂ ਦੀ ਗਿਣਤੀ 6 ਦੱਸੀ ਜਾ ਰਹੀ ਹੈ । ਜਖ਼ਮੀਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਿਲ ਕਰਵਾ ਦਿੱਤਾ ਗਿਆ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।