ਪੱਤਣ (ਆਫਤਾਬ ਅਹਿਮਦ)- ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਵੀਰਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਜੰਮੂ ਕਸ਼ਮੀਰ ਬੈਂਕ ਦੀ ਸ਼ਾਖਾ ਨੂੰ ਲੁੱਟ ਦੀ ਵੇਦਾਂਤ ਨੂੰ ਅੰਜਾਮ ਦਿੱਤਾ।
ਬੈਂਕ ਅਧਿਕਾਰੀ ਨੇ ਦੱਸਿਆ ਕਿ 4 ਹਥਿਆਰਬੰਦ ਲੁਟੇਰੇ , ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਪੱਤਣ ਖੇਤਰ ਦੇ ਖੋਰ ਸ਼ੇਰੇਬਾਦ ਵਿਖੇ ਜੰਮੂ-ਕਸ਼ਮੀਰ ਬੈਂਕ ਦੀ ਬ੍ਰਾਂਚ ਵਿੱਚ ਦਾਖਲ ਹੋਏ ਅਤੇ ਉਥੇ ਤਾਇਨਾਤ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ। ਹਥਿਆਰਬੰਦ ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਧਮਕਾਇਆ ਅਤੇ ਕੁਝ ਗੋਲੀਆਂ ਵੀ ਚਲਾਈਆਂ। ਅਧਿਕਾਰੀ ਨੇ ਦੱਸਿਆ ਕਿ ਲੁਟੇਰਿਆਂ ਨੇ ਨਕਦੀ ਲੁੱਟ ਲਈ ਪਰ ਕੀਨੀ ਨਕਦੀ ਲੁੱਟੀ ਇਸ ਦੀ ਸਹੀ ਮਾਤਰਾ ਦਾ ਪਤਾ ਨਹੀਂ ਲੱਗ ਸਕਿਆ।
ਓਥੇ ਹੀ ਸੂਤਰਾਂ ਨੇ ਦਸਿਆ ਕਿ ਫਰਾਰ ਹੋਣ ਵੇਲੇ ਲੁਟੇਰੇ ਜਲਦੀ 'ਚ ਕਿਸੇ ਹੋਰ ਦੀ ਕਾਰ ਲੈ ਕੇ ਭੱਜ ਗਏ ਅਤੇ ਜਿਸ ਕਾਰ ਵਿੱਚ ਉਹ ਬੈਂਕ ਲੁੱਟਣ ਆਏ ਸਨ ਓਥੇ ਹੀ ਛੱਡ ਗਏ। ਉਸਨੇ ਦਸਿਆ ਕਿ, ਉਥੇ ਮੌਜੂਦ ਲੋਕਾਂ ਨੇ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।



