ਕੈਲਗਰੀ ‘ਚ 30 ਹਜ਼ਾਰ ਡਾਲਰ ਦੇ ਨਸ਼ੀਲੇ ਪਦਾਰਥ ਸਣੇ 1 ਵਿਅਕਤੀ ਗਿ੍ਫ਼ਤਾਰ

by mediateam

ਕੈਲਗਰੀ ਡੈਸਕ (ਵਿਕਰਮ ਸਹਿਜਪਾਲ) : ਕੈਲਗਰੀ ਪੁਲਿਸ ਨੇ ਜਨਤਾ ਵੱਲੋਂ ਮਿਲੀ ਨਿਸ਼ਾਨਦੇਹੀ ਤੇ ਸੂਚਨਾ 'ਤੇ ਕਾਰਵਾਈ ਕਰਦਿਆਂ 30 ਹਜ਼ਾਰ ਡਾਲਰ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਉਸ ਦੇ ਖ਼ਿਲਾਫ਼ ਦੋਸ਼ ਲਗਾਏ ਗਏ ਹਨ। ਸਾਊਥ ਈਸਟ ਦੇ ਪੈਨਜ਼ਬਰਗ਼ ਵੇਅ ਦੇ ਇਕ ਘਰ ਵਿਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਚੱਲਦੇ ਹੋਣ ਦੀ ਸੂਚਨਾ ਕੈਲਗਰੀ ਪੁਲਿਸ ਨੂੰ ਦਿੱਤੀ ਗਈ ਸੀ। 6 ਜੂਨ ਨੂੰ ਪੁਲਿਸ ਨੇ ਸਰਚ ਵਾਰੰਟ ਹਾਸਲ ਕਰਕੇ ਇਸ ਘਰ 'ਤੇ ਛਾਪਾਮਾਰੀ ਕੀਤੀ ਤਾਂ ਅੰਦਰ 17 ਵਿਅਕਤੀ ਮੌਜੂਦ ਸਨ। 

ਪੁਲਿਸ ਨੂੰ 309 ਗ੍ਰਾਮ ਮੀਥਮਫੀਟਾਮਾਇਨ, 36.6 ਗ੍ਰਾਮ ਕੋਕੀਨ, ਇਕ ਟੇਜ਼ਰ ਦੇ ਨਾਲਾ ਨਾਲ 1350 ਡਾਲਰ ਨਕਦੀ ਦੀ ਬਰਾਮਦਗੀ ਹੋਈ ਸੀ। 58 ਸਾਲਾ ਇਰਵਿਨ ਲੀ ਫ੍ਰੈਡਰਿਕ ਨਾਂ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਦੋਸ਼ ਲਗਾ ਦਿੱਤੇ ਗਏ ਹਨ। 6 ਹੋਰਨਾਂ ਨੂੰ ਵੀ ਦੂਜੇ ਮਾਮਲਿਆਂ ਵਿਚ ਹਿਰਾਸਤ 'ਚ ਲਏ ਜਾਣ ਦੀ ਖ਼ਬਰ ਹੈ।