ਕੈਨੇਡਾ ‘ਚ ਸਿਰਫਿਰੇ ਅੰਗਰੇਜ਼ ਨੇ ਰਾਡ ਨਾਲ ਸਿਰ ‘ਤੇ ਹਮਲਾ ਕਰ ਲੜਕੀ ਦਾ ਕੀਤਾ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਕਲੋਨਾ ਸ਼ਹਿਰ 'ਚ ਬਤੌਰ ਸੁਰੱਖਿਆ ਗਾਰਡ ਤਾਇਨਾਤ ਕਪੂਰਥਲਾ ਦੇ ਪਿੰਡ ਸੈਦੋਵਾਲ ਦੀ ਰਹਿਣ ਵਾਲੀ 24 ਸਾਲਾ ਹਰਮਨਦੀਪ ਕੌਰ ਆਪਣੀ ਡਿਊਟੀ 'ਤੇ ਸੀ। ਇਸੇ ਦੌਰਾਨ ਇਕ ਬਦਮਾਸ਼ ਅੰਗਰੇਜ਼ ਆਇਆ, ਜਿਸ ਨੇ ਉਸ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਉਸ ਨੂੰ ਜ਼ਖਮੀ ਹਾਲਤ ਵਿਚ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵਲੋਂ ਕੁੜੀ ਦੇ ਪਰਿਵਾਰਿਕ ਮੈਬਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਤਿੰਨ ਸਾਲ ਪਹਿਲਾਂ ਸੱਟਡੀ ਵੀਜ਼ੇ 'ਤੇ ਕੈਨੇਡਾ ਗਈ ਸੀ, ਜਿਸ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ। ਮ੍ਰਿਤਕ ਸਕਿਓਰਿਟੀ ਗਾਰਡ ਲੜਕੀ ਦੇ ਪਰਿਵਾਰਕ ਮੈਂਬਰ ਸਲਿੰਦਰ ਸਿੰਘ ਨੇ ਦੱਸਿਆ ਕਿ ਹਰਮਨਦੀਪ ਕੌਰ ਨੇ 2-3 ਮਹੀਨੇ ਪਹਿਲਾਂ ਹੀ ਕੈਨੇਡਾ ਦੀ ਪੀ.ਆਰ. ਮਿਲੀ ਸੀ। 4 ਮਾਰਚ ਨੂੰ ਉਸ ਦੇ ਪਿਤਾ ਪਲਜੀਤ ਸਿੰਘ ਤੇ ਮਾਤਾ ਦੋਵੇਂ ਮਿਲਣ ਕੈਨੇਡਾ ਜਾ ਰਹੇ ਸਨ

More News

NRI Post
..
NRI Post
..
NRI Post
..