ਕੈਨੇਡਾ ‘ਚ ਸੁਖਦੀਪ ਸਿੰਘ ਨੇ ਮੁੱਕੇਬਾਜ਼ੀ ‘ਚ ਚਮਕਾਇਆ ਪੰਜਾਬੀਅਤ ਦਾ ਨਾਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) :ਕੈਨੇਡਾ ਵਿਚ ਹੋਏ ਮੁੱਕੇਬਾਜ਼ੀ ਦੇ ਮੁਕਾਬਲਿਆਂ ਵਿਚ ਪੰਜਾਬੀ ਨੌਜਵਾਨ ਸੁਖਦੀਪ ਸਿੰਘ ਚਕਰੀਆ ਨੇ ਜੌਰਡਨ ਬਾਲਮਰ ਨੂੰ ਹਰਾ ਕੇ ਕੈਨੇਡਾ ਮੁੱਕੇਬਾਜ਼ੀ 'ਮਿਡਲਵੇਟ ਚੈਂਪੀਅਨ' ਬਣਨ ਦਾ ਮਾਣ ਹਾਸਿਲ ਕੀਤਾ। ਨੌਜਵਾਨ ਮੁੱਕੇਬਾਜ਼ ਸੁਖਦੀਪ ਸਿੰਘ ਚਕਰੀਆ, ਜੋ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਦਾ ਜੰਮਪਲ ਹੈ। ਸੁਖਦੀਪ ਸਿੰਘ ਨੇ ਕੈਨੇਡਾ ਵਿੱਚ ਪੇਸ਼ੇਵਰ ਮੁੱਕੇਬਾਜ਼ੀ ਦੇ ਹੋਏ ਮੁਕਾਬਲੇ ਵਿਚ ਇੱਕ ਵਾਰ ਫਿਰ ਅਜਿਹਾ ਕੀਤਾ ਹੈ, ਜਿਸ ਨਾਲ ਪੰਜਾਬੀਆ ਦਾ ਮਾਣ ਵਧਿਆ ਹੈ।

ਆਈਬੀਏ ਇੰਟਰਕੌਂਟੀਨੈਂਟਲ ਮਿਡਲਵੇਟ ਖਿਤਾਬ ਨੂੰ ਬਰਕਰਾਰ ਰੱਖਣ ਲਈ ਰਿਚਰਡ 'ਦ ਫ੍ਰੌਗ' ਹੋਮਜ਼ ਮੁੱਕੇਬਾਜ਼ ਨੂੰ ਇੱਕ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਮੁਕਾਬਲੇ ਵਿੱਚ ਹਰਾ ਕੇ ਆਪਣੇ ਆਪ ਨੂੰ ਕੈਨੇਡਾ ਮਿਡਲਵੇਟ ਬਾਕਸਿੰਗ ਚੈਂਪੀਅਨ ਜੇਤੂ ਬਣਾਇਆ।

More News

NRI Post
..
NRI Post
..
NRI Post
..