ਕੈਨੇਡਾ ‘ਚ ਸ਼ਰਾਬ ਦੇ ਨਸ਼ੇ ਵਿਚ ਟੱਲੀ ਪੰਜਾਬੀ ਡਰਾਈਵਰ ਨੇ ਠੋਕੀ ਗੱਡੀ

by

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਓਂਟਾਰੀਓ ਦੇ ਗੁਐਲਫ਼ ਸ਼ਹਿਰ ਵਿਚ ਡਰਾਈਵਰਾਂ ਦੀ ਚੈਕਿੰਗ ਚੱਲ ਰਹੀ ਸੀ ਜਦੋਂ ਸ਼ਰਾਬ ਦੇ ਨਸ਼ੇ ਵਿਚ ਟੱਲੀ ਪੰਜਾਬੀ ਡਰਾਈਵਰ ਨੇ ਪੁਲਿਸ ਵੱਲੋਂ ਰੋਕੀ ਗੱਡੀ ਵਿਚ ਆਪਣੀ ਕਾਰ ਠੋਕ ਦਿਤੀ। ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਡਰਾਈਵਰ ਵਿਰੁੱਧ ਤੈਅਸ਼ੁਦਾ ਹੱਦ ਤੋਂ ਜ਼ਿਆਦਾ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕਰ ਦਿਤਾ। ਡਰਾਈਵਰ ਦਾ ਨਾਮ ਅੰਮ੍ਰਿਤਪਾਲ ਸਿੰਘ (23) ਹੈ ਉਸ ਦਾ ਡਰਾਈਵਿੰਗ ਲਾਇਸੰਸ 90 ਦਿਨ ਲਈ ਮੁਅੱਤਲ ਰਹੇਗਾ ਜਦਕਿ ਗੱਡੀ ਸੱਤ ਦਿਨ ਲਈ ਜ਼ਬਤ ਹੋ ਗਈ। 

ਪੁਲਿਸ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਵਿਰੁੱਧ ਲੱਗੇ ਦੋਸ਼ਾਂ ਬਾਰੇ ਜਵਾਬ ਦੇਣ ਲਈ 9 ਅਗਸਤ ਨੂੰ ਗੁਐਲਫ਼ ਦੀ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿਤੇ ਗਏ ਹਨ। ਵੈਲਿੰਗਟਨ ਕਾਊਂਟੀ ਦੀ ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਗੁਐਲਫ਼ ਦੇ ਕਾਲਜ ਐਵੇਨਿਊ ਨੇੜੇ ਹੈਨਲੌਨ ਐਕਸਪ੍ਰੈਸਵੇਅ 'ਤੇ ਰਾਈਡ ਚੈੱਕ ਨਾਕਾ ਲਾਇਆ ਗਿਆ ਸੀ ਕਿ ਅਚਾਨਕ ਇਕ ਤੇਜ਼ ਰਫ਼ਤਾਰ ਗੱਡੀ ਨੇ ਚੈਕਿੰਗ ਲਈ ਕਤਾਰ ਵਿਚ ਲੱਗੀ ਕਾਰ ਵਿਚ ਟੱਕਰ ਮਾਰ ਦਿਤੀ ਜਿਸ ਦੇ ਸਿੱਟੇ ਵਜੋਂ ਇਹ ਕਾਰ ਅੱਗੇ ਖੜੀ ਕਾਰ ਨਾਲ ਟਕਰਾਅ ਗਈ। 

More News

NRI Post
..
NRI Post
..
NRI Post
..