ਦਿੱਲੀ ’ਚ ਸਿਰਫ ਕੋਰੋਨਾ ਦੇ 158 ਨਵੇਂ ਮਾਮਲੇ ਆਏ ਸਾਹਮਣੇ

by vikramsehajpal

ਦਿੱਲੀ (ਦੇਵ ਇੰਦਰਜੀਤ) : ਦਿੱਲੀ ਵਿਚ 3 ਅਪ੍ਰੈਲ ਨੂੰ ਕੋਰੋਨਾ ਕਾਰਨ 10 ਮੌਤਾਂ ਹੋਈਆਂ ਸਨ। ਬੁੱਧਵਾਰ ਨੂੰ ਦਿੱਲੀ ਵਿਚ 212 ਮਾਮਲੇ ਆਏ ਸਨ ਅਤੇ 25 ਮੌਤਾਂ ਹੋਈਆਂ ਸਨ। ਜਦਕਿ ਵਾਇਰਸ ਦਰ 0.27 ਫ਼ੀਸਦੀ ਸੀ। ਉਸ ਦੇ ਇਕ ਦਿਨ ਪਹਿਲਾਂ 228 ਮਾਮਲੇ ਆਏ ਸਨ ਅਤੇ 12 ਮੌਤਾਂ ਹੋਈਆਂ ਸਨ। ਕੋਰੋਨਾ ਵਾਇਰਸ ਦੀ ਰੋਜ਼ਾਨਾ ਮੌਤ ਦੀ ਗਿਣਤੀ ਜ਼ਿਕਰਯੋਗ ਗਿਰਾਵਟ ਦਾ ਸੰਕੇਤ ਦਿੰਦੀ ਹੈ। 14 ਜੂਨ ਨੂੰ ਸ਼ਹਿਰ ’ਚ 131 ਮਾਮਲੇ ਸਾਹਮਣੇ ਆਏ ਸਨ ਅਤੇ 16 ਮੌਤਾਂ ਹੋਈਆਂ ਸਨ।

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਕਾਰਨ 10 ਹੋਰ ਮੌਤਾਂ ਹੋਈਆਂ ਅਤੇ ਵਾਇਰਸ ਦੇ 158 ਨਵੇਂ ਮਾਮਲੇ ਆਏ। ਸਿਹਤ ਮਹਿਕਮੇ ਵਲੋਂ ਵੀਰਵਾਰ ਨੂੰ ਸਾਂਝਾ ਕੀਤੇ ਗਏ ਅੰਕੜਿਆਂ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਤਾਜ਼ਾ ਅੰਕੜਿਆਂ ਮੁਤਾਬਕ ਵਾਇਰਸ ਨਾਲ 10 ਹੋਰ ਮੌਤਾਂ ਨਾਲ ਸ਼ਹਿਰ ’ਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 24,886 ਹੋ ਗਈ।ਕੋਰੋਨਾ ਵਾਇਰਸ ਦੀ ਰਫ਼ਤਾਰ ਨੂੰ ਰੋਕਣ ਲਈ 19 ਅਪ੍ਰੈਲ ਨੂੰ ਦਿੱਲੀ ’ਚ ਤਾਲਾਬੰਦੀ ਲਾਈ ਗਈ ਸੀ, ਜੋ ਕਿ 14 ਜੂਨ ਤੱਕ ਜਾਰੀ ਰਹੀ। ਇਸ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਕੁਝ ਰਿਆਇਤਾਂ ਦਿੱਤੀਆਂ ਹਨ ਅਤੇ ਹੌਲੀ-ਹੌਲੀ ਦਿੱਲੀ ਅਨਲੌਕ ਵੱਲ ਵਧ ਰਹੀ ਹੈ।