ਜਬਰ ਜਨਾਹ ਪੀੜਤਾ ਨੇ ਪੁਲਿਸ ਸਾਹਮਣੇ ਬੈਂਸ ਸਮਰਥਕ ਦੀ ਕੀਤੀ ਕੁੱਟਮਾਰ

by jaskamal

 ਪੁਲਿਸ ਦੇ ਸਾਹਮਣੇ ਹੀ ਜਬਰ ਜਨਾਹ ਪੀੜਤਾ ਬੈਂਸ ਸਮਰਥਕ ਦੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ। ਪੁਲਿਸ ਕਮਿਸ਼ਨਰ ਦੇ ਦਫਤਰ ਦੇ ਸਾਹਮਣੇ ਵਿਵਾਦ ਸ਼ੁਰੂ ਹੋ ਗਿਆ। ਸਿਮਰਜੀਤ ਬੈਂਸ ਉਤੇ ਜਬਰ ਜਨਾਹ ਦੇ ਇਲਜ਼ਾਮ ਲਗਾਉਣ ਵਾਲੀ ਪੀੜਤਾ ਇਨਸਾਫ਼ ਲਈ ਲਗਾਤਾਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਤੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਧਰਨਾ ਲਾ ਕੇ ਬੈਠੀ ਹੈ।

ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਬੈਂਸ ਸਮਰਥਕ ਜੋ ਅਕਸਰ ਸਿਮਰਜੀਤ ਬੈਂਸ ਦੇ ਨਾਲ ਹੀ ਮਿਲਦਾ ਹੈ ਤੇ ਸੋਸ਼ਲ ਮੀਡੀਆ ਉਤੇ ਸਿਮਰਜੀਤ ਬੈਂਸ ਦੀ ਤਰੀਫਾਂ ਦੇ ਪੁੱਲ ਬੰਨ੍ਹਦਾ ਹੈ ਅਤੇ ਉਸ ਦੀ ਖੁੱਲ੍ਹ ਕੇ ਹਮਾਇਤ ਕਰਦਾ ਹੈ। ਬੈਂਸ ਦਾ ਸਮਰਥਕ ਪੁਲਿਸ ਕਮਿਸ਼ਨਰ ਕਿਸੇ ਨਿੱਜੀ ਕੰਮ ਪੁੱਜਿਆ ਤਾਂ ਇਸ ਦੀ ਭਿਣਕ ਪੀੜਤਾ ਨੂੰ ਲੱਗ ਗਈ ਜਿਸ ਤੋਂ ਬਾਅਦ ਉਸ ਨੇ ਬੈਂਸ ਦੇ ਸਮਰਥਕ ਨੂੰ ਮੂਹਰੇ ਲਾ ਲਿਆ ਤੇ ਹੱਥ ਵਿੱਚ ਡੰਡਾ ਚੁੱਕ ਲਿਆ। ਪੀੜਤਾ ਇਸ ਦੌਰਾਨ ਬੈਂਸ ਸਮਰਥਕ, ਸਿਮਰਜੀਤ ਬੈਂਸ ਤੇ ਪੁਲਿਸ ਨੂੰ ਵੀ ਲਾਹਨਤਾਂ ਪਾਉਂਦੀ ਵਿਖਾਈ ਦਿੱਤੀ।