ICC T -20 ਇੰਟਰਨੈਸ਼ਨਲ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਕੋਹਲੀ ਨੇ ਮਾਰੀ ਬਾਜ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਹੁਣ ਵਿਰਾਟ ਕੋਹਲੀ ਨੇ ICC T -20 ਇੰਟਰਨੈਸ਼ਨਲ ਬੱਲੇਬਾਜ਼ਾਂ ਦੀ ਰੈਂਕਿੰਗ 'ਚ 9ਵੇ ਸਥਾਨ 'ਤੇ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਵਿਰਾਟ ਕੋਹਲੀ 5 ਸਥਾਨਾਂ ਦੀ 'ਚ ਛਲਾਂਗ ਮਾਰ ਕੇ 9ਵੇ ਸਥਾਨ ਤੇ ਪਹੁੰਚੇ ਹਨ। 33 ਸਾਲਾ ਵਿਰਾਟ ਕੋਹਲੀ ਅਗਸਤ ਵਿੱਚ ICC T -20 ਇੰਟਰਨੈਸ਼ਨਲ ਰੈਂਕਿੰਗ 'ਚ 35ਵੇ ਸਥਾਨ 'ਤੇ ਸੀ। 2019 ਤੋਂ ਵਿਰਾਟ ਕੋਹਲੀ ਨੇ ਇਕ ਵੀ ਅੰਤਰਰਾਸ਼ਟਰੀ ਸੈਂਕੜਾ ਨਹੀਂ ਲਗਾਇਆ ਹੈ ਪਰ ਇਕ ਮਹੀਨੇ ਦੀ ਛੁੱਟੀ ਲੈਣ ਦਾ ਫੈਸਲਾ ਕਰਨ ਤੋਂ ਬਾਅਦ ਸਭ ਕੁਝ ਬਦਲ ਗਿਆ । ਨਤੀਜੇ ਦੇ ਰੂਪ 'ਚ ਕੋਹਲੀ ਨੇ ਆਪਣਾ 71ਵੇ ਅੰਤਰਰਾਸ਼ਟਰੀ ਸੈਂਕੜਾ ਪੂਰਾ ਕਰਨ ਲਈ 3 ਸਾਲਾਂ ਦਾ ਇੰਤਜਾਰ ਖਤਮ ਕੀਤਾ ਤੇ ਏਸ਼ੀਆ ਕੱਪ ਵਿੱਚ ਸਭ ਤੋਂ ਵੱਧ ਦੋੜਾ ਬਣਾਉਣਾ ਵਾਲਾ ਦੂਜਾ ਖਿਡਾਰੀ ਬਣ ਗਿਆ। ਬੀਤੀ ਦਿਨੀ ਪਾਕਿਸਤਾਨ ਤੇ ਭਾਰਤ ਦੇ ਹੋਏ ਮੈਚ 'ਚ ਵੀ ਵਿਰਾਟ ਕੋਹਲੀ ਨੇ ਭਾਰਤ ਨੂੰ ਜਿੱਤ ਹਾਸਲ ਕਰਵਾਈ ਸੀ। ਸਿਡਨੀ ਕ੍ਰਿਕਟ ਗਰਾਉਡ ਤੇ ਆਸਟ੍ਰੇਲੀਆ ਦੇ ਖ਼ਿਲਾਫ਼ 58 ਗੇਂਦਾ ਦੀ ਪਾਰੀ ਨਾਲ ਕੌਨਵੇ ਦੂਜੇ ਸਥਾਨ 'ਤੇ ਰਹੇ ਹਨ ।

More News

NRI Post
..
NRI Post
..
NRI Post
..