ਭਾਰਤ ‘ਚ ਕੋਰੋਨਾ ਨੇ ਫਿਰ ਤੋੜੇ ਰਿਕਾਰਡ ਆਏ 4,12,262 ਨਵੇਂ ਮਾਮਲੇ, 3,980 ਮੌਤਾਂ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ) : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਦੇਸ਼ 'ਚ ਦੂਜੀ ਵਾਰ ਇੱਕੋ ਦਿਨ 'ਚ 4 ਲੱਖ ਤੋਂ ਜ਼ਿਆਦਾ ਕੋਰੋਨਾ ਕੇਸ ਦਰਜ ਹੋਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 4,12,262 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 3980 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ ਕੋਰੋਨਾ ਤੋਂ 3,29,113 ਲੋਕ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ ਦੇਸ਼ 'ਚ 4,01,993 ਨਵੇਂ ਕੇਸ ਸਾਹਮਣੇ ਆਏ ਸਨ। ਦੁਨੀਆਂ ਭਰ ਦੇ ਲਗਪਗ 40 ਫ਼ੀਸਦੀ ਕੇਸ ਰੋਜ਼ਾਨਾ ਭਾਰਤ 'ਚ ਦਰਜ ਕੀਤੇ ਜਾ ਰਹੇ ਹਨ।