ਭਾਰਤ ‘ਚ 1 ਜਨਵਰੀ ਤੋਂ ਬਦਲ ਗਏ ਹਨ ਚੈੱਕ ਰਾਹੀਂ ਭੁਗਤਾਨ ਕਰਨ ਦੇ ਨਿਯਮ,

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ )- ਬੈਂਕਿੰਗ ਧੋਖਾਧੜੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਇਕ ਜਨਵਰੀ 2021 ਤੋਂ ਚੈੱਕ ਅਦਾਇਗੀ ਲਈ ਸਕਾਰਤਮਕ ਭੁਗਤਾਨ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਲਿਆ ਹੈ।
ਇਸ ਸਿਸਟਮ ਵਿਚ 50000 ਰੁਪਏ ਤੋਂ ਜ਼ਿਆਦਾ ਦਾ ਭੁਗਤਾਨ ਕਰਨ ਲਈ ਕੁਝ ਮੇਨ ਡਿਟੇਲਜ਼ ਨੂੰ ਦੁਬਾਰਾ ਕਨਫਰਮ ਕਰਨ ਦੀ ਲੋੜ ਹੋਵੇਗੀ। ਇਸ ਸਹੂਲਤ ਦੀ ਵਰਤੋਂ ਕਰਨਾ ਖਾਤਾਧਾਰਕ ’ਤੇ ਨਿਰਭਰ ਹੋਵੇਗਾ। ਭਾਰਤੀ ਰਿਜ਼ਰਵ ਬੈਂਕ ਬੈਂਕਿੰਗ ਧੋਖਾਧੜੀ ਵਿਚ ਕਮੀ ਲਿਆਉਣ ਲਈ ਸਮੇਂ ਸਮੇਂ ’ਤੇ ਕਦਮ ਚੁੱਕਦਾ ਰਹਿੰਦਾ ਹੈ। ਇਸ ਦਿਸ਼ਾ ਵਿਚ ਹੁਣ ਪਾਜ਼ੇਟਿਵ ਪੇਅ ਸਿਸਟਮ ਨੂੰ ਲਾਗੂ ਕੀਤਾ ਜਾ ਰਿਹਾ ਹੈ।