Indonesia ‘ਚ ਬੰਦੂਕਧਾਰੀਆਂ ਨੇ ਮਚਾਇਆ ਕਹਿਰ; 10 ਲੋਕਾਂ ਦਾ ਕੀਤਾ ਕਤਲ | Nri Post| The Tv Nri

by jaskamal

ਨਿਊਜ਼ ਡੈਸਕ : Indonesia ਦੇ ਪਾਪੂਆ ਸੂਬੇ 'ਚ ਕੁਝ ਬੰਦੂਕਧਾਰੀਆਂ ਨੇ ਹਮਲਾ ਕਰ 10 ਲੋਕਾਂ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਵਿਚ ਦੋ ਹੋਰ ਲੋਕ ਵੀ ਜ਼ਖਮੀ ਹੋਏ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਹਮਲਾਵਰ 'West Papua Liberation Army' ਦੇ ਮੈਂਬਰ ਸਨ, ਜੋ ਵੱਖਵਾਦੀ 'Free Papua' ਸੰਗਠਨ ਦੀ ਫੌਜੀ ਸ਼ਾਖਾ ਹੈ। Papua Police ਦੇ ਬੁਲਾਰੇ ਅਹਿਮਦ ਮੁਸਤਫਾ ਕਮਾਲ ਦਾ ਕਹਿਣਾ ਹੈ ਕਿ ਲਗਪਗ 20 ਬੰਦੂਕਧਾਰੀ ਨਦੁਗਾ ਜ਼ਿਲ੍ਹੇ ਦੇ ਨੋਗੋਲੇਟ ਪਿੰਡ 'ਚ ਦਾਖਲ ਹੋਏ ਤੇ ਉਨ੍ਹਾਂ ਨੇ ਇਕ ਦੁਕਾਨਦਾਰ ਨੂੰ ਗੋਲੀ ਮਾਰ ਦਿੱਤੀ।

ਇਥੇ ਹੀ ਬੱਸ ਨਹੀਂ ਉਕਤ ਬੰਦੂਕਧਾਰੀਆਂ ਨੇ ਸੱਤ ਹੋਰ ਕਾਰੋਬਾਰੀਆਂ ਤੇ ਚਾਰ ਰਾਹਗੀਰਾਂ 'ਤੇ ਹਮਲਾ ਕੀਤਾ।ਸੁਰੱਖਿਆ ਬਲਾਂ ਨੇ ਕਾਰਵਾਈ ਕਰਦਿਆਂ ਚਾਰ ਵੱਖ-ਵੱਖ ਥਾਵਾਂ ਤੋਂ ਲਾਸ਼ਾਂ ਬਰਾਮਦ ਕੀਤੀਆਂ ਹਨ। ਬੁਲਾਰੇ ਨੇ ਕਿਹਾ ਕਿ ਪੁਲਸ ਅਤੇ ਫੌਜ ਹਮਲਾਵਾਰਾਂ ਦੀ ਭਾਲ ਕਰ ਰਹੀ ਹੈ।