ਇਟਲੀ ‘ਚ ਇਕ ਹੋਰ ਪੰਜਾਬੀ ਨੇ ਕਰਵਾਈ ਬੱਲੇ ਬੱਲੇ ਕੀਤਾ ਵੱਡਾ ਮੁਕਾਮ ਹਾਸਿਲ

by jaskamal

ਨਿਊਜ਼ ਡੈਸਕ : ਇਟਲੀ ਦੇ ਜ਼ਿਲ੍ਹਾ ਵਿਚੈਂਸਾ ਦੇ ਕਸਬਾ ਮਨਤੇਕੀਓ ਮਾਜ਼ੋਰੇ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਚੰਦਨ ਕੁਮਾਰ ਸ਼ੀਹਮਾਰ ਨੇ ਯੂਰੋਕੋਮ ਯੂਨੀਵਰਸਿਟੀ ਆਫ ਫਰਾਂਸ ਤੋਂ ਸਿਸਟਮ ਆਫ ਟੈਲੀਕਮਿਊਨੀਕੇਸ਼ਨ ਵਿੱਚ ਪੀਐਚਡੀ ਕਰਕੇ ਪੰਜਾਬੀਆਂ ਦੀ ਬੱਲੇ ਬੱਲੇ ਕਰਵਾਈ।

ਸੰਨ 2004 ਵਿੱਚ ਇਟਲੀ ਪਹੁੰਚੇ ਚੰਦਨ ਕੁਮਾਰ ਨੇ ਆਪਣੀ ਪੜ੍ਹਾਈ ਵੱਲ ਵਿਸ਼ੇਸ਼ ਤਵੱਜੋ ਦਿੰਦਿਆਂ ਹੋਇਆਂ ਸਫ਼ਲਤਾ ਦੀਆਂ ਉਹ ਪੌੜੀਆਂ ਚੜ੍ਹੀਆਂ, ਜਿਸ ਨੇ ਫਿਰ ਕਦੀ ਮੁੜ ਕੇ ਨਹੀਂ ਦੇਖਿਆ। ਸੰਨ 2018 ਵਿੱਚ ਯੂਨੀਵਰਸਿਟੀ ਆਫ ਪਾਦੋਵਾ ਤੋਂ ਟੈਲੀ ਕਮਿਊਨੀਕੇਸ਼ਨ ਦੀ ਮਾਸਟਰ ਡਿਗਰੀ ਵਿੱਚੋਂ 110/110 ਨੰਬਰ ਪ੍ਰਾਪਤ ਕੀਤੇ।

ਚੰਦਨ ਕੁਮਾਰ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਪਰਸਰਾਮਪੁਰ ਨੇੜੇ ਤਲਵਣ ਹੈ ਅਤੇ ਜਿਸ ਦੇ ਪਿਤਾ ਸਤੀਸ਼ ਕੁਮਾਰ ਸ਼ੀਹਮਾਰ ਅਤੇ ਮਾਤਾ ਨਰਿੰਦਰ ਕੌਰ ਲਗਭਗ ਪਿਛਲੇ 25 ਸਾਲਾਂ ਤੋਂ ਇਟਲੀ ਵਿਚ ਰਹਿ ਰਹੇ ਹਨ।

More News

NRI Post
..
NRI Post
..
NRI Post
..