Bathinda : ਜੇਲ੍ਹ ‘ਚ ਗੈਂਗਸਟਰ ਦਿਲਪ੍ਰੀਤ ਬਾਬਾ ਨੇ CRPF ਜਵਾਨਾਂ ‘ਤੇ ਕੀਤਾ ਹਮਲਾ

by jaskamal

ਨਿਊਜ਼ ਡੈਸਕ (ਜਸਕਮਲ) : ਕੇਂਦਰੀ ਜੇਲ੍ਹ ਬਠਿੰਡਾ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਜੇਲ੍ਹ 'ਚ ਗੈਂਗਸਟਰ ਦਿਲਪ੍ਰੀਤ ਬਾਬਾ ਨੇ CRPF ਜਵਾਨਾਂ 'ਤੇ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਨੇ ਆਪਣੇ ਸਾਥੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਜੇਲ੍ਹ 'ਚ ਡਿਊਟੀ 'ਤੇ ਮੌਜੂਦ ਸੀਆਰਪੀਐੱਫ (CRPF) ਦੇ ਜਵਾਨਾਂ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਗੈਂਗਸਟਰ ਰਾਜਵੀਰ ਗੈਸਟਰ ਦਿਲਪ੍ਰੀਤ ਤੇ ਉਸ ਦੇ ਸਾਥੀ ਨੇ ਹਮਲਾ ਕੀਤਾ। ਦੱਸ ਦਈਏ ਕਿ ਇਹ ਦਿਲਪ੍ਰੀਤ ਬਾਬਾ ਜਿਸ ਵੱਲੋਂ ਪੰਜਾਬੀ ਨਾਮੀ ਕਲਾਕਾਰ ਪਰਮੀਸ਼ ਵਰਮਾ 'ਤੇ ਵੀ ਹਮਲਾ ਕੀਤਾ ਸੀ। ਹਾਲਾਂਕਿ ਇਨ੍ਹਾਂ ਨੇ ਸੀਆਰਪੀਐੱਫ ਦੇ ਜਵਾਨਾਂ 'ਤੇ ਹਮਲਾ ਕਿਉਂ ਕੀਤਾ ਇਹ ਜਾਂਚ ਦਾ ਵਿਸ਼ਾ ਹੈ, ਪਰ ਜਿਥੇ ਸੁਰੱਖਿਆ ਬਲਾਂ 'ਤੇ ਹੀ ਇਸ ਤਰ੍ਹਾਂ ਹਮਲੇ ਹੋਣ ਤਾਂ ਉਸ ਜੇਲ੍ਹ ਦੀ ਸੁਰੱਖਿਆ ਰੱਬ ਆਸਰੇ ਹੀ ਹੋ ਸਕਦੀ ਹੈ।