ਜਮਾਲਪੁਰ ਚ ਭੈਣ ਨੂੰ ਟਿਊਸ਼ਨ ਤੋਂ ਲੈਣ ਗਏ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪੜ੍ਹੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਚੰਡੀਗੜ੍ਹ ਰੋਡ ਕੋਲ ਪੈਂਦੇ ਜੀ ਟੀ ਬੀ ਨਗਰ ਗਲੀ ਨੰਬਰ- 2 ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦੇਖਿਆ ਜਾ ਰਹੀਆਂ ਕਿ ਇਕ ਨੌਜਵਾਨ ਤੇ ਦੋ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ

ਜਾਣਕਾਰੀ ਦਿੰਦੇ ਰਾਹੁਲ ਨੇ ਦਸਿਆ ਕਿ ਉਹ ਆਪਣੀ ਭੈਣ ਨੂੰ ਟਿਊਸ਼ਨ ਤੋਂ ਵਾਪਿਸ ਲੈਕੇ ਆ ਰਿਹਾ ਸੀ ਅਤੇ ਐਕਟਿਵਾ ਦੀ ਟੱਕਰ ਹੋਣ ਕਰਕੇ ਉਹਨਾਂ ਦੀ ਦੋ ਨੌਜਵਾਨਾਂ ਨਾਲ ਲੜਾਈ ਹੋ ਗਈ। ਇਸ ਤੋਂ ਬਾਅਦ ਦੋਵੇ ਨੌਜਵਾਨਾਂ ਵਲੋਂ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਸ ਦੀ ਭੈਣ ਦੇ ਥੱਪੜ ਮਾਰੇ ਗਏ। ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ । ਮੈਂਬਰਾ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਿਹਾ ਹੈ ।