ਸ਼੍ਰੀਨਗਰ ਦੇ ਕੁਪਵਾੜਾ ਵਿਚ ਭਾਰਤੀ ਫ਼ੋਜ ਨੇ 3 ਮਾਰੂਤੀ ਸਵਾਰਾਂ ਨੂੰ ਬਚਾਇਆ

by vikramsehajpal

ਕੁਪਵਾੜਾ (ਆਫਤਾਬ ਅਹਿਮਦ)- 26 ਅਪ੍ਰੈਲ ਦੀ ਸ਼ਾਮ ਨੂੰ ਇਕ ਮਾਰੂਤੀ ਆਲਟੋ 3 ਯਾਤਰੀਆਂ ਸਣੇ ਕਲਾਰੂਸ ਦੇ ਗੁਰਦਾਜੀ ਨੇੜੇ ਨਾਲਾ ਵਿਚ ਡਿੱਗ ਗਈ। ਕਲਾਰੂਸ ਕੰਪਨੀ ਦੇ ਆਸ ਪਾਸ ਦੇ ਆਰਮੀ ਪੇਟਰੋਲਿੰਗ ਦੀ ਇਕ ਟੀਮ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਅਤੇ ਮਾਰੂਤੀ ਆਲਟੋ ਦੇ ਅੰਦਰ ਫ਼ਸੇ ਜਖਮੀ ਯਾਤਰੀਆਂ ਨੂੰ ਆਮ ਲੋਕਾਂ ਦੀ ਮਦਦ ਨਾਲ ਬਾਹਰ ਕਢਿਆ ਅਤੇ ਸਿਵਲ ਵਾਹਨਾਂ ਰਹੀ ਹਸਪਤਾਲ ਪਹੁੰਚਾਇਆ।

ਮਿਲੀ ਜਾਣਕਾਰੀ ਮੁਤਾਬਕ ਹਮਦਰਦ-ਏ-ਕੁਪਵਾੜਾ ਬਟਾਲੀਅਨ ਤੋਂ ਉਪਲਬਧ ਕਰਵਾਈ ਗਈ ਸੀ ਰਿਕਵਰੀ ਟੀਮ ਨੇ ਰਿਕਵਰੀ ਵਾਹਨ ਦੀ ਸਹਾਇਤਾ ਨਾਲ ਰਦਾਜੀ ਨੇੜੇ ਨਾਲਾ ਵਿਚ ਡਿੱਗੀ ਮਾਰੂਤੀ ਆਲਟੋ ਬਾਹਰ ਕਢਿਆ ਅਤੇ ਜਖਮੀ ਯਾਤਰੀਆਂ ਨੂੰ ਆਮ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਓਥੇ ਹੀ ਇਲਾਕਾ ਨਿਵਾਸੀਆਂ ਦੁਵਾਰਾ ਭਾਰਤੀ ਫ਼ੋਜ ਦੇ ਕੀਤੇ ਗਏ ਇਹਨਾਂ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ।