ਸਿੱਧੂ ਦੀ ਯਾਦ ‘ਚ ਪਿਤਾ ਨੇ ਪਿੰਡ ‘ਚ ਬਣਾਈ ਲਾਇਬ੍ਰੇਰੀ, ਰੱਖਿਆ ਨੀਂਹ ਪੱਥਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ 'ਚ ਪਿੰਡ ਮੂਸਾ ਵਿੱਚ ਲਾਇਬ੍ਰੇਰੀ ਬਣਾਈ ਜਾ ਰਹੀ ਹੈ। ਇਸ ਦਾ ਨੀਂਹ ਪੱਥਰ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਰੱਖਿਆ । ਉਨ੍ਹਾਂ ਨੇ ਕਿਹਾ ਕਿ ਉਹ ਇਹ ਲਾਇਬ੍ਰੇਰੀ ਆਪਣੇ ਪੁੱਤ ਦੀ ਯਾਦ 'ਚ ਬਣਵਾ ਰਹੇ ਹਨ । ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਨੌਜਵਾਨਾਂ ਤੇ ਬੱਚਿਆਂ ਨੂੰ ਜਿੰਦਗੀ 'ਚ ਕਿਤਾਬਾਂ ਦਾ ਕਿ ਮਹੱਤਵ ਇਸ ਬਾਰੇ ਚੰਗੀ ਸੇਧ ਦੇਵਾਗੇ। ਉਨ੍ਹਾਂ ਨੇ ਕਿਹਾ ਜੇਕਰ ਸੱਭਿਆਚਾਰ ਜਾ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਇਹ ਕਿਤਾਬਾਂ ਤੋਂ ਮਿਲ ਸਕਦੀ ਹੈ । ਅੱਜ ਦੇ ਸਮੇ ਵਿੱਚ ਸੋਸ਼ਲ ਮੀਡੀਆ 'ਤੇ ਜ਼ਿਆਦਾਤਰ ਝੂਠ ਫੈਲ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਇਸ ਲਾਇਬ੍ਰੇਰੀ ਨਾਲ ਬੱਚਿਆਂ ਦੇ ਖੇਡਣ ਲਈ ਮੈਦਾਨ ਵੀ ਬਣ ਜਾਵੇਗਾ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੂੰ 8 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ । ਸਿੱਧੂ ਨੇ ਮਾਪਿਆਂ ਵਲੋਂ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ । ਪੁਲਿਸ ਵਲੋਂ ਇਸ ਮਾਮਲੇ ਦੀ ਹਾਲੇ ਵੀ ਜਾਂਚ ਕੀਤੀ ਜਾ ਰਹੀ ਹੈ ।