ਪਾਕਿਸਤਾਨ ‘ਚ ਪਰਿਵਾਰਾਂ ਨੂੰ ਗ਼ਰੀਬੀ ਦੇ ਕਾਰਨ ਨਹੀਂ ਮਿਲ ਰਹੀ 2 ਵਕਤ ਦੀ ਰੋਟੀ

by

ਕਰਾਚੀ ਡੈਸਕ (ਵਿਕਰਮ ਸਹਿਜਪਾਲ) : ਪਾਕਿਸਤਾਨ 'ਚ ਅੱਧੇ ਤੋਂ ਵੱਧ ਪਰਿਵਾਰਾਂ ਨੂੰ ਗ਼ਰੀਬੀ ਦੇ ਕਾਰਨ ਦੋ ਵਕਤ ਦੀ ਰੋਟੀ ਤੱਕ ਨਹੀਂ ਮਿਲ ਰਹੀ। ਇਸ ਨਾਲ ਵੱਡੀ ਮਾਤਰਾ 'ਚ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਸ਼ੁੱਕਰਵਾਰ ਨੂੰ ਨਗਦੀ ਦੇ ਸੰਕਟ ਨਾਲ ਜੂਝਦੇ ਹੋਏ ਪਾਕਿਸਤਾਨ ਦੀ ਇੱਕ ਸਰਵੇ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਗਈ। ਰਾਸ਼ਟਰੀ ਪੋਸ਼ਣ ਸਰਵੇਖਣ 2018 ਦੇ ਮੁਤਾਬਕ ਪਾਕਿਸਤਾਨ 'ਚ ਅੱਧੇ ਤੋਂ ਵੱਧ ਗ਼ਰੀਬ ਪਰਿਵਾਰ ਹਨ ਜੋ ਕਿ ਦਿਨ ਵਿਚ ਦੋ ਵਕਤ ਦੀ ਰੋਟੀ ਤੱਕ ਨਹੀਂ ਖਾ ਸਕਦੇ। 

ਇਸ ਦੇ ਨਾਲ ਦੇਸ਼ ਵਿਚ ਕੁਪੋਸ਼ਣ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਅਰਥ ਵਿਵਸਥਾ ਲਗਾਤਾਰ ਹੇਠਾਂ ਵੱਲ ਨੂੰ ਜਾ ਰਹੀ ਸੀ। ਹਾਲ ਵਿਚ ਹੀ ਅਮਰੀਕੀ ਡਾਲਰ ਦੇ ਮੁਕਾਬਲੇ 'ਚ ਪਾਕਿਸਤਾਨੀ ਰੁਪਇਆ ਡਿੱਗਿਆ। ਬੁੱਧਵਾਰ ਨੂੰ 164 ਤੱਕ ਪਹੁੰਚ ਗਿਆ ਸੀ।ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ 7.6 ਅਰਬ ਡਾਲਰ ਦੇ ਸਭ ਤੋਂ ਨਿਚਲੇ ਸਤਰ 'ਤੇ ਪਹੁੰਚ ਗਿਆ ਹੈ।