ਪੰਜਾਬ ’ਚ ਨਗਰ ਨਿਗਮ, ਨਗਰ ਕੌਂਸਲ/ਪੰਚਾਇਤਾਂ ਚੋਣਾਂ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ

by vikramsehajpal

ਅੰਮ੍ਰਿਤਸਰ (ਦੇਵ ਇੰਦਰਜੀਤ)- ਪੰਜਾਬ ਵਿਚ ਨਗਰ ਨਿਗਮ, ਨਗਰ ਕੌਂਸਲ/ਪੰਚਾਇਤਾਂ ਦੀਆਂ ਚੋਣਾਂ 2021 ਦੀਆਂ ਵੋਟਾਂ ਦੀ ਗਿਣਤੀ ਪੰਜਾਬ ਭਰ ਵਿਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਚਲ ਰਹੀ ਹੈ। ਰਾਜ ਚੋਣ ਕਮਿਸ਼ਨ ਅਨੁਸਾਰ ਮਿਊਂਸਪਲ ਨਗਰ ਨਿਗਮ, ਨਗਰ ਕੌਂਸਲ/ਪੰਚਾਇਤਾਂ ਚੋਣਾਂ ਲਈ ਕੁਲ ੨,302 ਵਾਰਡਾਂ ਲਈ ੯,222 ਉਮੀਦਵਾਰ ਚੋਣ ਮੈਦਾਨ ਵਿਚ ਹਨ।ਸ਼ੁਰੂਆਤੀ ਦੌਰ ਵਿਚ ਚੋਣ ਨਤੀਜੇ ਸੱਤਾਧਾਰੀ ਪਾਰਟੀ ਕਾਂਗਰਸ ਪੱਖੀ ਨਜ਼ਰ ਆ ਰਹੇ ਹਨ। ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ, ਸ਼੍ਰੋਅਦ, ਭਾਜਪਾ ਅਤੇ ਆਪ ਲਈ ਇਹ ਚੋਣਾਂ ਬਹੁਤ ਹੀ ਮਹੱਤਵਪੂਰਨ ਹਨ। ਆਓ ਜਾਣਦੇ ਹਾਂ ਪੰਜਾਬ ਵਿਚ ਚੋਣ ਨਤੀਜਿਆਂ ਨੂੰ ਲੈ ਕੇ ਮੌਜੂਦਾ ਸਥਿਤੀ ਕੀ ਹੈ।

ਹੁਸ਼ਿਆਰਪੁਰ ਨਗਰ ਨਿਗਮ ਦੀਆਂ 50 ਸੀਟਾਂ ਵਿਚੋਂ 41 ਸੀਟਾਂ ਜਿੱਤ ਕੇ ਕਾਂਗਰਸ ਨੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਭਾਜਪਾ ਨੇ 4 ਤੇ 3 ਵਾਰਡਾਂ ਵਿੱਚ ਆਜ਼ਾਦਾ ਉਮੀਦਵਾਰ ਜਿੱਤੇ। ਆਮ ਆਦਮੀ ਪਾਰਟੀ ਨੇ 2 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ।

ਜਲੰਧਰ ਜ਼ਿਲ੍ਹੇ ਵਿਚ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੇ ਆਏ ਨਤੀਜਿਆਂ ਵਿਚ ਸੱਤਾਧਾਰੀ ਪਾਰਟੀ ਕਾਂਗਰਸ ਨੇ ਬਾਜ਼ੀ ਮਾਰ ਲਈ ਹੈ। 6 ਨਗਰ ਕੌਂਸਲਾਂ ਵਿਚੋਂ ਫਿਲੌਰ ਤੋਂ ਕਾਂਗਰਸ ਨੇ 15 ਵਿਚੋਂ 11, ਨਕੋਦਰ ਤੋਂ 17 ਵਿਚੋਂ 9 ਅਤੇ ਕਰਤਾਰਪੁਰ ਤੋਂ 15 ਵਿਚੋਂ 7 ਸੀਟਾਂ ਹਾਸਲ ਕੀਤੀਆਂ ਹਨ ਜਦੋਂਕਿ ਆਦਮਪੁਰ ਵਿਚ ਕਾਂਗਰਸ ਦੀ ਹਮਾਇਤ ਵਾਲੇ 12 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਨੂਰਮਹਿਲ ਤੇ ਅਲਾਵਲਪੁਰ ਵਿਚ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਨਗਰ ਪੰਚਾਇਤ ਮਹਿਤਪੁਰ ਤੇ ਲੋਹੀਆਂ ਖਾਸ ਵਿਚ ਵੀ ਕਾਂਗਰਸ ਜੇਤੂ ਰਹੀ ਹੈ। ਮਹਿਤਪੁਰ ਦੀਆਂ 13 ਸੀਟਾਂ ਵਿਚੋਂ ਕਾਂਗਰਸ ਨੇ 11 ਅਤੇ ਲੋਹੀਆਂ ਖਾਸ ਤੋਂ 13 ਵਿਚੋਂ 10 ਸੀਟਾਂ ਕਾਂਗਰਸ ਨੇ ਜਿੱਤੀਆਂ ਹਨ।

ਨੰਗਲ ਦੇ 19 ਵਾਰਡਾਂ ਵਿੱਚੋਂ 15 ’ਤੇ ਕਾਂਗਰਸ, 2 ’ਤੇ ਭਾਜਪਾ ਅਤੇ 2 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।

ਰਾਜਪੁਰਾ ਦੇ 31 ਵਾਰਡਾਂ ਵੱਚੋਂ 27 ’ਤੇ ਕਾਂਗਰਸ, 1 ’ਤੇ ਸ੍ਰੋਮਣੀ ਅਕਾਲੀ ਦਲ, 1 ’ਤੇ ਆਪ ਅਤੇ 2 ਵਾਰਡਾਂ ਵਿੱਚ ਭਾਜਪਾ ਦੇ ਉਮੀਦਵਾਰ ਜੇਤੂ ਰਹੇ ਹਨ।

ਨਗਰ ਕੌਂਸਲ ਭਵਾਨੀਗੜ੍ਹ ਦੇ ਚੋਣ ਨਤੀਜੇ ਅਨੁਸਾਰ 15 ਵਿੱਚੋਂ 13 'ਤੇ ਕਾਂਗਰਸ ਪਾਰਟੀ, 1 ਅਕਾਲੀ ਦਲ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ।

ਨਗਰ ਕੌਂਸਲ ਰਮਦਾਸ (ਅੰਮ੍ਰਿਤਸਰ) ਦੀਆਂ 11 ਸੀਟਾਂ ’ਚੋਂ ਕਾਂਗਰਸ ਨੇ 8 ਅਤੇ ਸ਼੍ਰੋਮਣੀ ਅਕਾਲੀ ਦਲ ਨੇ 3 ਉਪਰ ਜਿੱਤ ਹਾਸਲ ਕੀਤੀ ਹੈ।

ਜੰਡਿਆਲਾ ਗੁਰੂ (ਅੰਮ੍ਰਿਤਸਰ) ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਨੇ ਕਾਬਜ਼ ਹੁੰਦਿਆਂ 15 ਸੀਟਾਂ ’ਚੋਂ 10 ਉਪਰ ਜਿੱਤ ਹਾਸਲ ਕਰ ਲਈ ਹੈ, ਜਦਕਿ ਅਕਾਲੀ ਦਲ ਦੇ 3 ਅਤੇ 2 ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।

ਮਜੀਠਾ (ਅੰਮ੍ਰਿਤਸਰ) ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਨੇ 2 , ਅਕਾਲੀ ਦਲ ਨੇ 10 ਅਤੇ 1 'ਤੇ ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।

ਰਾਇਆ (ਅੰਮ੍ਰਿਤਸਰ) ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਨੇ 12 ਅਤੇ ਅਕਾਲੀ ਦਲ ਨੇ 1 ਸੀਟ 'ਤੇ ਜਿੱਤ ਹਾਸਲ ਕੀਤੀ ਹੈ।

ਬਨੂੜ ਦੀਆਂ 13 ਸੀਟਾਂ ਵਿੱਚੋਂ 12 ਸੀਟਾਂ ’ਤੇ ਕਾਂਗਰਸ ਜੇਤੂ, 1 ਸੀਟ ਉੱਤੇ ਅਕਾਲੀ ਦਲ ਜਿੱਤਿਆ ਹੈ।

ਸਮਰਾਲਾ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਨੇ ਬਾਜ਼ੀ ਮਾਰਦਿਆਂ 15 ਵਾਰਡਾਂ 'ਚੋਂ 10 ਉਪਰ ਜਿੱਤ ਹਾਸਲ ਕਰ ਲਈ ਹੈ ਜਦਕਿ ਅਕਾਲੀ ਦਲ ਨੇ 5 ਵਾਰਡਾਂ ਤੇ ਜਿੱਤ ਹਾਸਲ ਕੀਤੀ ਹੈ।

ਮੁਕੇਰੀਆਂ ਨਗਰ ਕੌਂਸਲ ਦੇ ਨਤੀਜਿਆਂ ਵਿੱਚ ਕੁਲ 15 ਵਾਰਡਾਂ ਵਿੱਚੋਂ 11 ਵਾਰਡਾਂ ਵਿੱਚ ਕਾਂਗਰਸ, 3 ਵਾਰਡਾਂ ਵਿੱਚ ਭਾਜਪਾ ਅਤੇ 1 ਵਾਰਡ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ।

ਨਗਰ ਕੌਂਸਲ ਗੁਰਦਾਸਪੁਰ ਲਈ ਹੋਈਆਂ ਚੋਣਾਂ ਵਿੱਚ ਕਾਂਗਰਸ ਨੇ ਇਤਿਹਾਸ ਸਿਰਜ ਦਿੱਤਾ ਹੈ। ਕਾਂਗਰਸ ਉਮੀਦਵਾਰਾਂ ਨੇ ਇੱਥੋਂ ਦੀਆਂ ਸਾਰੀਆਂ 29 ਵਾਰਡਾਂ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ।

ਨਗਰ ਕੌਂਸਲ ਮੋਗਾ ' ਚ ਕਾਂਗਰਸ ਨੂੰ 20, ਅਕਾਲੀ ਦਲ 15, ਆਪ 10, ਆਜ਼ਾਦ 4 ਤੇ ਭਾਜਪਾ ਨੂੰ 1 'ਤੇ ਸਬਰ ਕਰਨਾ ਪਿਆ।

ਪੱਟੀ ਸ਼ਹਿਰ ਵਿੱਚ 14 ਵਾਰਡਾਂ ਵਿੱਚ ਚੋਣ ਹੋਈ ਸੀ ਜਿਸ ਵਿੱਚ 2 ਆਮ ਆਦਮੀ ਪਾਰਟੀ, 2 ਸ਼੍ਰੋਮਣੀ ਅਕਾਲੀ ਦਲ ਤੇ 10 ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ।

ਭਿੱਖੀਵਿੰਡ ਨਗਰ ਪੰਚਾਇਤ ਤੇ ਕਾਂਗਰਸ ਦਾ ਕਬਜਾ, 13 ਵਿੱਚੋਂ 11 ਸੀਟਾਂ ਤੇ ਉਮੀਦਵਾਰ ਜੇਤੂ।

ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ 13 ਵਾਰਡਾਂ 'ਚ ਹੋਈਆਂ ਚੋਣਾਂ 'ਚ ਸੱਤਾਧਾਰੀ ਪਾਰਟੀ ਕਾਂਗਰਸ ਪੱਖੀ ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ।

ਨਗਰ ਪੰਚਾਇਤ ਚਮਕੌਰ ਦੇ 13 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 9 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਜਦੋਂ ਕਿ ਅਮਨਦੀਪ ਸਿੰਘ ਮਾਂਗਟ ਧੜੇ ਦੇ 3 ਉਮੀਦਵਾਰ ਅਤੇ 1 ਆਜ਼ਾਦ ਉਮੀਦਵਾਰ ਜਿੱਤਿਆ।

ਲਹਿਰਾਗਾਗਾ ਨਗਰ ਕੌਂਸਲ ਦੇ ਨਤੀਜਿਆਂ ’ਚ ਕਾਂਗਰਸ ਪਾਰਟੀ ਨੇ 15 ਵਾਰਡਾਂ ’ਚੋ 6 ਕਾਂਗਰਸੀ, ਲਹਿਰਾ ਵਿਕਾਸ ਮੰਚ ਦੇ 5 ਅਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ।

ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀਆਂ ਕੁੱਲ 29 ਵਾਰਡਾਂ ਵਿਚੋਂ ਪਹਿਲਾਂ ਹੀ 2 ਵਾਰਡਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨ੍ਹਾਂ ਮੁਕਾਬਲੇ ਜੇਤੂ ਐਲਾਨੇ ਗਏ। ਵੋਟਾਂ ਦੇ ਨਤੀਜਿਆਂ ਤੋਂ ਬਾਅਦ ਬਾਕੀ ਰਹਿੰਦੇ 27 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਦੇ 17, ਸ਼੍ਰੋਮਣੀ ਅਕਾਲੀ ਦਲ 4, ਆਮ ਆਦਮੀ ਪਾਰਟੀ 2 ਅਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ।

ਡੇਰਾਬੱਸੀ ਕੌਂਸਲ ਚੋਣਾਂ ਵਿਚ ਕਾਂਗਰਸ ਨੇ ਕੁੱਲ 19 ਵਾਰਡਾਂ ਵਿੱਚੋਂ 13 ਵਾਰਡਾਂ ਤੇ ਜਿੱਤ ਹਾਸਲ ਕੀਤੀ ਹੈ। ਅਕਾਲੀ ਦਲ ਨੂੰ 3 ਵਾਰਡਾਂ ਤੇ ਜਿੱਤ ਹਾਸਲ ਹੋਈ ਹੈ। ਭਾਜਪਾ ਨੇ 1 ਜਦਕਿ 2 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।

ਜੈਤੋ ਨਗਰ ਕੌਂਸਲ ਦੇ 17 ਵਾਰਡਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ, ਜਿਨ੍ਹਾਂ 'ਚੋਂ 7 ਕਾਂਗਰਸ, 3 ਅਕਾਲੀ ਦਲ, 2 ਆਪ, 1 ਭਾਜਪਾ ਅਤੇ 4 ਸੀਟਾਂ ’ਅਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਹਨ।

ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ 'ਚ ਕਾਂਗਰਸ ਪਾਰਟੀ ਨੇ 13 ਵਾਰਡਾਂ ’ਚੋਂ 10 ’ਤੇ ਅਤੇ 3 ’ਤੇ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ।

ਨਗਰ ਕੌਂਸਲ ਡੇਰਾਬੱਸੀ ਦੀਆਂ ਕੁੱਲ 19 ਸੀਟਾਂ 'ਚੋਂ ਕਾਂਗਰਸ ਨੇ 13, ਅਕਾਲੀ ਦਲ ਨੇ 3, ਭਾਜਪਾ ਨੇ 1 ਅਤੇ 2 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਹਨ, ਜਦੋਂ ਕਿ ਆਮ ਆਦਮੀ ਪਾਰਟੀ ਕੋਈ ਸੀਟ ਹਾਸਲ ਨਹੀਂ ਕਰ ਸਕੀ।

ਨਗਰ ਕੌਂਸਲ ਕੁਰਾਲੀ ਦੀਆਂ ਕੁੱਲ 17 ਵਾਰਡਾਂ 'ਚੋਂ ਕਾਂਗਰਸ ਨੂੰ 9, ਆਜ਼ਾਦ ਉਮੀਦਵਾਰਾਂ ਨੂੰ 5, ਸ਼੍ਰੋਮਣੀ ਅਕਾਲੀ ਦਲ ਨੂੰ 2 ਜਦੋਂ ਕਿ ਭਾਜਪਾ ਨੇ 1 ਸੀਟ ਹਾਸਲ ਕੀਤੀ ਹੈ।

ਨਗਰ ਕੌਂਸਲ ਟਾਂਡਾ ਉੜਮੁੜ ਦੀਆਂ 15 ਵਾਰਡਾਂ 'ਚੋਂ ਕਾਂਗਰਸ ਨੂੰ 12, ਅਕਾਲੀ ਦਲ ਨੂੰ 2 ਅਤੇ 1 'ਤੇ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।

ਬਠਿੰਡਾ ਨਗਰ ਨਿਗਮ ਵਿੱਚ 50 ਵਾਰਡਾਂ ਵਿੱਚੋਂ 43 ਵਾਰਡਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ ਜਦੋਂਕਿ 7 ਵਾਰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਬਠਿੰਡਾ ਨਗਰ ਨਿਗਮ ਚੋਣ ਵਿੱਚ ਆਮ ਆਦਮੀ ਪਾਰਟੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਭਾਰਤੀ ਜਨਤਾ ਪਾਰਟੀ ਨੂੰ ਬਠਿੰਡਾ ਜ਼ਿਲ੍ਹੇ ਵਿੱਚੋਂ ਇੱਕ ਵੀ ਸੀਟ ਪ੍ਰਾਪਤ ਨਹੀਂ ਹੋਈ।

ਭੁੱਚੋ ਮੰਡੀ (ਬਠਿੰਡਾ) ਨਗਰ ਕੌਂਸਲ ਵਿੱਚ 10 ਕਾਂਗਰਸ, 2 ਅਕਾਲੀ ਦਲ ਅਤੇ ੧ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।

ਮੌੜ (ਬਠਿੰਡਾ) ਨਗਰ ਕੌਂਸਲ ਵਿੱਚ ਵੀ ਕਾਂਗਰਸ ਪਾਰਟੀ ਤੇਰਾਂ ਸ਼੍ਰੋਮਣੀ ਅਕਾਲੀ ਦਲ 1 ਅਤੇ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।

ਰਾਮਾਂ ਮੰਡੀ (ਬਠਿੰਡਾ) ਨਗਰ ਕੌਂਸਲ ਵਿੱਚ 11 ਕਾਂਗਰਸ, 2 ਅਕਾਲੀ ਦਲ ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।

ਨਗਰ ਕੌਂਸਲ ਗੋਨਿਆਣਾ (ਬਠਿੰਡਾ) ਵਿਚ ਕਾਂਗਰਸ ਪਾਰਟੀ ਦੇ 7 ਅਤੇ 6 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ ।

ਨਗਰ ਪੰਚਾਇਤ ਮਹਿਰਾਜ (ਬਠਿੰਡਾ) ਵਿੱਚ 11 ਕਾਂਗਰਸ, 1 ਅਕਾਲੀ ਦਲ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ।

ਭਾਈਰੂਪਾ (ਬਠਿੰਡਾ) ਨਗਰ ਪੰਚਾਇਤ ਵਿਚ 8 ਕਾਂਗਰਸ, 4 ਅਕਾਲੀ ਦਲ ਤੇ 1 ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਜੇਤੂ ਰਿਹਾ ਹੈ।