ਸ਼ਾਰਜਾਹ ਵਿੱਚ 13 ਹਜ਼ਾਰ ‘ਛੜਿਆਂ’ ਨੂੰ ਰਿਹਾਇਸ਼ੀ ਇਲਾਕਿਆਂ ਵਿੱਚੋਂ ਬਾਹਰ ਕਢਿਆ

by vikramsehajpal

ਸ਼ਾਰਜਾਹ (ਦੇਵ ਇੰਦਰਜੀਤ)- ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਸ਼ਾਰਜਾਹ ਵਿੱਚ, ਨਗਰ ਪਾਲਿਕਾ ਨੇ ਬੈਚਲਰ ਯਾਨੀ ਕਿ ‘ਛੜਿਆਂ’ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ।

ਖਲੀਜ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਸ਼ਾਰਜਾਹ ਨਗਰ ਪਾਲਿਕਾ ਨੇ ਰਿਹਾਇਸ਼ੀ ਇਲਾਕਿਆਂ ਵਿੱਚੋਂ ਗੈਰਕਨੂੰਨੀ ਤਰੀਕੇ ਨਾਲ ਰਹਿਣ ਵਾਲੇ 13,000 ‘ਛੜਿਆਂ’ ਨੂੰ ਬਾਹਰ ਕਢਿਆ ਹੈ। ਇਹ ਇਮਾਰਤਾਂ ਸਿਰਫ ਪਰਿਵਾਰਕ ਮੈਂਬਰਾਂ ਲਈ ਤਹਿ ਕੀਤੀਆਂ ਗਈਆਂ ਸਨ। ਇਹ ਕਾਰਵਾਈ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਕੀਤੀ ਗਈ ਸੀ। ਨਗਰ ਪਾਲਿਕਾ ਨੇ ਦੇ ਡਾਇਰੈਕਟਰ-ਜਨਰਲ ਥਬੀਤ ਅਲ ਤੁਰਾਫੀ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਸ਼ਾਰਜਾਹ ਵਿੱਚ ਇਸਦੇ ਲਈ ਇੱਕ ਲੰਬੀ ਮੁਹਿੰਮ ਚੱਲ ਰਹੀ ਸੀ ਅਤੇ ਅਧਿਕਾਰੀਆਂ ਨੇ ਖੇਤਰ ਵਿੱਚ ਲਗਭਗ 3000 ਵਾਰ ਮੁਆਇਨਾ ਕੀਤਾ ਸੀ।ਤੁਰਾਫੀ ਨੇ ਕਿਹਾ ਕਿ ਇਹ ਮੁਹਿੰਮ ਭਵਿੱਖ ਵਿੱਚ ਵੱਡੀ ਹੋਵੇਗੀ।