ਲੰਡਨ (ਵਿਕਰਮ ਸਹਿਜਪਾਲ) : ਬ੍ਰਿਟਿਸ਼ ਰਾਜਕੁਮਾਰ ਪ੍ਰਿੰਸ ਹੈਰੀ ਤੇ ਮੇਘਨ ਮਾਰਕਲ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਬੇਟੇ ਦਾ ਜਨਮ ਹੋਇਆ ਹੈ।ਪ੍ਰਿੰਸ ਹੈਰੀ ਨੇ ਮੀਡੀਆ ਦੇ ਸਨਮੁੱਖ ਹੁੰਦਿਆਂ ਐਲਾਨ ਕੀਤਾ ਕਿ ਉਹ ਇਕ ਬੇਟੇ ਦੇ ਪਿਤਾ ਬਣ ਗਏ ਹਨ। ਉਨ੍ਹਾਂ ਕਿਹਾ ਇਹ ਸਭ ਤੋਂ ਮਹੱਤਵਪੂਰਨ ਤਜਰਬਾ ਰਿਹਾ ਹੈ।
ਦੱਸਣਯੋਗ ਹੈ ਕਿ ਵਾਰਿਸ ਦੇ ਆਉਣ ਦੀ ਖੁਸ਼ੀ 'ਚ ਦੀ ਰੋਇਲ ਪੈਲੇਸ ਨੇ ਵੀ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਪ੍ਰਿੰਸ ਹੈਰੀ ਅਤੇ ਅਮਰੀਕਨ ਅਦਾਕਾਰਾ ਮੇਘਨ ਮਾਰਕਲ ਦੀ ਇਹ ਪਹਿਲੀ ਔਲਾਦ ਹੈ।ਉਨ੍ਹਾਂ ਦਾ ਵਿਆਹ ਪਿਛਲੇ ਸਾਲ ਮਈ 'ਚ ਹੋਇਆ ਸੀ।



