7 ਸਾਲਾ ਮਾਸੂਮ ਬੱਚੀ ਨੂੰ ਅਗਵਾ ਕਰਨ ਮਾਮਲੇ ‘ਚ ਪੁਲਿਸ ਨੇ ਕੀਤੇ ਵੱਡੇ ਖੁਲਾਸੇ…..

by jaskamal

ਨਿਊਜ਼ ਡੈਸਕ(ਰਿੰਪੀ ਸ਼ਰਮਾ) : ਬੀਤੀ ਦਿਨੀਂ ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਵਿਖੇ ਇੱਕ 7 ਸਾਲਾ ਮਾਸੂਮ ਬੱਚੀ ਅਗਵਾ ਹੋ ਗਈ ਸੀ। ਇਸ ਗੁੱਥੀ ਨੂੰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ । ਦੱਸਿਆ ਜਾ ਰਿਹਾ ਮਾਸੂਮ ਅਵਿਰੋਜਪ੍ਰੀਤ ਕੌਰ ਦੀ ਮਤਰੇਈ ਮਾਂ 'ਤੇ ਮਾਸੂਮ ਦੇ ਕਤਲ ਦੇ ਦੋਸ਼ ਲੱਗੇ ਹਨ । ਪੁਲਿਸ ਨੂੰ ਬੱਚੀ ਦੀ ਲਾਸ਼ ਪਿੰਡ ਦੇ ਛੱਪੜ ਕੋਲੋਂ ਮਿਲੀ ਹੈ । ਦੱਸਣਯੋਗ ਹੈ ਕਿ ਬੀਤੀ ਦਿਨੀਂ ਪਿੰਡ ਰਾਮਪੁਰਾ ਵਿਖੇ 7 ਸਾਲਾ ਬੱਚੀ ਘਰੋਂ ਟਿਊਸ਼ਨ ਪੜ੍ਹਨ ਗਈ ਸੀ ਪਰ ਰਸਤੇ 'ਚ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਉਸ ਨੂੰ ਅਗਵਾ ਕਰਨ ਦੀ ਗੱਲ ਸਾਹਮਣੇ ਆਈ ਸੀ । ਫਿਲਹਾਲ ਪੁਲਿਸ ਨੇ ਬੱਚੀ ਨੂੰ ਦਰਦਨਾਕ ਮੌਤ ਦੇਣ ਵਾਲੀ ਮਤਰੇਈ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

ਉੱਥੇ ਹੀ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਮਾਸੂਮ ਬੱਚੀ ਦੀ ਮਤਰੇਈ ਮਾਂ ਵਲੋਂ ਉਸ ਦੇ ਮੂੰਹ ਅੱਗੇ ਸਿਰ੍ਹਾਣਾ ਰੱਖ ਕੇ ਮੌਤ ਦੇ ਘਾਟ ਉਤਾਰਿਆ ਗਿਆ । ਦੋਸ਼ੀ ਮਤਰੇਈ ਮਾਂ ਦਾ ਨਾਮ ਜੋਤੀ ਦੱਸਿਆ ਜਾ ਰਿਹਾ ਹੈ । ਜਿਸ ਨੇ ਬਾਲਟੀ 'ਚ ਬੱਚੀ ਦੀ ਲਾਸ਼ ਨੂੰ ਲੈ ਕੇ ਛੱਪੜ ਵਿੱਚ ਸੁੱਟ ਦਿੱਤਾ । ਬੱਚੀ ਦੀ ਲਾਸ਼ ਸੁੱਟਣ ਦੀ CCTV ਫੁਟੇਜ਼ ਪੁਲਿਸ ਨੂੰ ਮਿਲੀ ਹੈ । ਕਤਲ ਕਿਉ ਕੀਤਾ ਗਿਆ? ਇਸ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਨੇ CCTV ਦੇ ਆਧਾਰ 'ਤੇ ਬੱਚੀ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ । ਪੁਲਿਸ ਨੇ ਦੋਸ਼ੀ ਮਤਰੇਈ ਮਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।