ਆਉਣ ਵਾਲੇ 5 ਦਿਨਾਂ ‘ਚ ਹੁੰਮਸ ਤੇ ਗਰਮੀ ਲੋਕਾਂ ਨੂੰ ਕਰੇਗੀ ਪ੍ਰੇਸ਼ਾਨ, ਜਾਣੋ ਕਿਸ ਦਿਨ ਪਵੇਗਾ ਭਾਰੀ ਮੀਂਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਉਣ ਵਾਲੇ ਕੁਝ ਦਿਨਾਂ 'ਚ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ ਹੋਣ ਕਰਕੇ ਜ਼ਿਆਦਾਤਰ ਇਲਾਕਿਆਂ 'ਚ ਗਰਮੀ ਤੇ ਹੁੰਮਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਦੁਪਹਿਰ ਸਮੇ ਕਿਤੇ- ਕਿਤੇ ਬੱਦਲ ਛਾਏ ਰਹੇ ਪਰ ਕੁਝ ਸਮੇ ਬਾਅਦ ਫਿਰ ਧੁੱਪ ਨਿਕਲ ਗਈ।

ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ 'ਚ ਸਭ ਤੋਂ ਜ਼ਿਆਦਾ ਤਾਪਮਾਨ 37.5 ਡਿਗਰੀ ਸੈਲਸੀਅਸ ਰਿਕਾਰਡ ਦਰਜ਼ ਕੀਤਾ ਗਿਆ, ਜਦਕਿ ਅੰਮ੍ਰਿਤਸਰ 'ਚ 36.8 ,ਲੁਧਿਆਣਾ 'ਚ, 36 ਪਟਿਆਲਾ 'ਚ 36.4 ਡਿਗਰੀ ਸੈਲਸੀਅਸ ਰਿਕਾਰਡ ਦਰਜ਼ ਕੀਤਾ ਗਿਆ । ਜ਼ਿਲ੍ਹਾ ਗੁਰਦਾਸਪੁਰ ਵਿਚ ਪਿਛਲੇ 24 ਘੰਟਿਆਂ ਤੋਂ ਭਾਰੀ ਬਰਸਾਤ ਹੋ ਰਹੀ ਹੈ । ਮੌਸਮ ਵਿਭਾਗ ਅਨੁਸਾਰ ਸੂਬੇ ਭਰ 'ਚ ਕੁਝ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ।