ਕੋਰੋਨਾ ਹੋਇਆ ਬੇਕਾਬੂ ਪਿਛਲੇ 24 ਘੰਟਿਆਂ ਦੌਰਾਨ ਭਾਰਤ ‘ਚ ਮਿਲੇ 3.86 ਲੱਖ ਮਾਮਲੇ, 3502 ਮੌਤਾਂ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ) : ​ਦੇਸ਼ ਵਿਚ ਕੋਰੋਨਾ ਦੀ ਰਫਤਾਰ ਘੱਟ ਨਹੀਂ ਰਹੀ ਹੈ। ਦੇਸ਼ ਵਿਚ ਲਗਾਤਾਰ ਨੌਵੇਂ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿਚ, ਇੱਥੇ ਕੋਰੋਨਾ ਵਾਇਰਸ 3,86,693 ਕੇਸ ਦਰਜ ਅਤੇ 3502 ਮੌਤਾਂ ਹੋਈਆ ਹਨ। ਇਹ ਨੌਵਾਂ ਦਿਨ ਹੈ ਜਦੋਂ ਕੋਰੋਨਾ ਦੇ ਕੇਸ ਤਿੰਨ ਲੱਖ ਤੋਂ ਵੱਧ ਪਹੁੰਚ ਗਏ ਹਨ ਅਤੇ ਇਹ ਅੰਕੜਾ ਚਾਰ ਲੱਖ ਦੇ ਨੇੜੇ ਪਹੁੰਚ ਰਿਹਾ ਹੈ।

ਇਸਦੇ ਨਾਲ ਹੀ ਦੇਸ਼ ਵਿਚ ਕੋਰੋਨਾ ਕੇਸਾਂ ਦੀ ਦਰ ਵੀ 21.2 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਇਸਦਾ ਮਤਲਬ ਹੈ ਕਿ ਟੈਸਟ ਕੀਤੇ ਜਾ ਰਹੇ ਹਰੇਕ 100 ਵਿਅਕਤੀਆਂ ਵਿੱਚੋਂ 21 ਲੋਕ ਪਾਜ਼ੇਟਿਵ ਹੋ ਰਹੇ ਹਨ। 6 ਅਪ੍ਰੈਲ ਤੋਂ, ਰੋਜ਼ਾਨਾ 1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ 24 ਦਿਨਾਂ ਬਾਅਦ ਇਹ ਅੰਕੜੇ 4 ਲੱਖ ਦੇ ਨੇੜੇ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸਦੇ ਨਾਲ ਹੀ ਇਹ ਚਿੰਤਾ ਵਾਲੀ ਗੱਲ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਮਰਨ ਵਾਲਿਆਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਉਪਰ ਹੋ ਗਈ ਹੈ।

13 ਅਪ੍ਰੈਲ ਤੋਂ ਮਰਨ ਵਾਲਿਆਂ ਦੀ ਗਿਣਤੀ ਵਧਣ ਲੱਗੀ ਹੈ। ਵੀਰਵਾਰ ਨੂੰ, ਕੋਰੋਨਾਵਾਇਰਸ ਦੇ 66,159 ਨਵੇਂ ਕੇਸ ਸਾਹਮਣੇ ਆਏ ਅਤੇ ਮਹਾਰਾਸ਼ਟਰ ਵਿਚ 771 ਮਰੀਜ਼ਾਂ ਦੀ ਮੌਤ ਹੋ ਗਈ। ਮਹਾਰਾਸ਼ਟਰ ਵਿਚ ਪਾਜ਼ੇਟਿਵ ਲੋਕਾਂ ਦੀ ਕੁੱਲ ਸੰਖਿਆ 45,39,553 ਹੋ ਗਈ, ਜਦੋਂ ਕਿ ਮਰਨ ਵਾਲਿਆਂ ਦੀ ਕੁੱਲ ਸੰਖਿਆ 67,985 ਹੋ ਗਈ। ਸਿਹਤ ਵਿਭਾਗ ਨੇ ਦੱਸਿਆ ਕਿ ਇਸ ਦੌਰਾਨ 68,537 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ। ਇਸ ਵੇਲੇ ਮਹਾਰਾਸ਼ਟਰ ਵਿਚ 6,70,301 ਮਰੀਜ਼ਾਂ ਦਾ ਇਲਜ ਚੱਲ ਰਿਹਾ ਹੈ। ਸਿਹਤ ਵਿਭਾਗ ਦੇ ਅਨੁਸਾਰ ਮਹਾਰਾਸ਼ਟਰ ਵਿਚ ਕੋਵਿਡ ਦੇ ਮਰੀਜ਼ਾਂ ਦੀ ਸਿਹਤ ਦਰ 83.69 ਪ੍ਰਤੀਸ਼ਤ ਹੈ ਜਦੋਂ ਕਿ ਮੌਤ ਦਰ 1.5 ਪ੍ਰਤੀਸ਼ਤ ਹੈ