ਬੀਤੇ 24 ਘੰਟਿਆਂ ਦੇਸ਼ 42,625 ਨਵੇਂ ਕੋਰੋਨਾ ਕੇਸ ਅਤੇ 562 ਲੋਕਾਂ ਦੇ ਮੌਤ

by vikramsehajpal

ਦਿੱਲੀ (ਦੇਵ ਇੰਦਰਜੀਤ) : ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਬੀਤੇ 24 ਘੰਟਿਆਂ 'ਚ 40 ਫ਼ੀਸਦ ਵਾਧਾ ਹੋਇਆ ਹੈ। ਦੱਖਣੀ ਭਾਰਤੀ ਸੂਬੇ ਕੇਰਲ 'ਚ ਲਗਾਤਾਰ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿਚ ਕੋਰੋਨਾ ਦੇ 42,625 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜੋ ਬੀਤੇ ਦਿਨ ਦੇ ਮੁਕਾਬਲੇ 40 ਫ਼ੀਸਦ ਜ਼ਿਆਦਾ ਹੈ। ਦੇਸ਼ ਵਿਚ ਮੰਗਲਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ ਕੁੱਲ 30,549 ਨਵੇਂ ਮਾਮਲੇ ਆਏ ਸਨ। ਬੀਤੇ 24 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਅੱਧੇ ਨਾਲੋਂ ਜ਼ਿਆਦਾ ਕੇਰਲ ਦੇ ਹਨ, ਜਿੱਥੇ ਇਕ ਵਾਰ ਫਿਰ ਰਿਕਾਰਡ 23 ਹਜ਼ਾਰ 676 ਕੇਸ ਦਰਜ ਕੀਤੇ ਗਏ ਹਨ। ਇਸ ਦੌਰਾਨ ਦੇਸ਼ ਭਰਵਿਚ ਕੋਰੋਨਾ ਨਾਲ 562 ਲੋਕਾਂ ਦੀ ਜਾਨ ਵੀ ਗਈ ਹੈ।

ਬੀਤੇ 24 ਘੰਟੇ 'ਚ ਕੋਰੋਨਾ ਮਹਾਮਾਰੀ ਤੋਂ 36,668 ਮਰੀਜ਼ ਠੀਕ ਵੀ ਹੋਏ ਹਨ। ਫਿਲਹਾਲ ਦੇਸ਼ ਵਿਚ ਕੋਰੋਨਾ ਦੇ 4,10,353 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜੋ ਕਿ ਦੇਸ਼ ਵਿਚ ਆਏ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ 1.29 ਫ਼ੀਸਦ ਹੈ। ਹੁਣ ਤਕ ਦੇਸ਼ ਵਿਚ ਕੋਰੋਨਾ ਤੋਂ ਕੁੱਲ 3 ਕਰੋੜ 9 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ। ਫਿਲਹਾਲ ਭਾਰਤ 'ਚ ਰਿਕਵਰੀ ਰੇਟ 97.37 ਫ਼ੀਸਦ ਹੈ।

ਸਿਹਤ ਮੰਤਰਾਲੇ ਮੁਤਾਬਕਕ ਦੇਸ਼ ਵਿਚ 3 ਅਗਸਤ ਤਕ 48 ਕਰੋੜ 52 ਲੱਖ ਕੋਰੋਨਾ ਵੈਕਸੀਨ ਦੀ ਡੋਜ਼ ਲਗਵਾ ਚੁੱਕੇ ਹਨ। ਬੀਤੇ 24 ਘੰਟਿਆਂ 'ਚ 62.53 ਲੱਖ ਟੀਕੇ ਲਗਾਏ ਗਏ, ਉੱਥੇ ਹੀ ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ ਨੇ ਦੱਸਿਆ ਕਿ ਹੁਣ ਤਕ 47 ਕਰੋੜ 31 ਲੱਖ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਕਰੀਬ 18 ਲੱਖ ਕੋਰੋਨਾ ਸੈਂਪਲ ਦਾ ਪ੍ਰੀਖਣ ਕੀਤਾ ਗਿਆ, ਪਾਜ਼ੇਟੀਵਿਟੀ ਰੇਟ 3 ਫ਼ੀਸਦ ਤੋਂ ਘੱਟ ਹੈ।