ਬੀਤੇ 24 ਘੰਟਿਆਂ ਕੁੱਲ 84,332 ਕੋਰੋਨਾ ਦੇ ਨਵੇਂ ਕੇਸ , 4000 ਤੋਂ ਵੱਧ ਲੋਕ ਦੀ ਮੌਤ

by vikramsehajpal

ਦਿੱਲੀ (ਦੇਵ ਇੰਦਰਜੀਤ) : ਮੰਤਰਾਲੇ ਨੇ ਦੱਸਿਆ ਕਿ ਭਾਰਤ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 63 ਦਿਨਾਂ ਬਾਅਦ 11 ਲੱਖ ਤੋਂ ਘੱਟ ਹੈ, ਜੋਂ ਕਿ 24 ਘੰਟਿਆਂ 'ਚ ਆਏ 84,332 ਨਵੇਂ ਮਾਮਲੇ 70 ਦਿਨਾਂ 'ਚ ਸਭ ਤੋਂ ਘੱਟ ਹਨ। ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਲਈ 20,44,131 ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੁਣ ਤੱਕ ਕੁੱਲ 37,42,42,384 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ। ਮੰਤਰਾਲੇ ਨੇ ਦੱਸਿਆ ਕਿ ਸੰਕਰਮਣ ਦੀ ਰੋਜ਼ਾਨਾ ਦਰ 4.39 ਫੀਸਦੀ ਦਰਜ ਕੀਤੀ ਗਈ। ਇਹ ਲਗਾਤਾਰ 19ਵੇਂ ਦਿਨ 10 ਫੀਸਦੀ ਤੋਂ ਘੱਟ ਰਹੀ ਹੈ। ਹਫ਼ਤਾਵਾਰ ਸੰਕਰਮਣ ਦਰ ਵੀ ਡਿੱਗ ਕੇ 4.94 ਫੀਸਦੀ ਹੋ ਗਈ ਹੈ। ਅੰਕੜਿਆਂ ਅਨੁਸਾਰ, ਇਸ ਮਹਾਮਾਰੀ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ 30ਵੇਂ ਦਿਨ ਸੰਕਰਮਣ ਦੇ ਨਵੇਂ ਮਾਮਲਿਆਂ ਤੋਂ ਵੱਧ ਹੈ। ਸੰਕਰਮਣ ਮੁਕਤ ਹੋ ਚੁਕੇ ਲੋਕਾਂ ਦੀ ਗਿਣਤੀ ਵੱਧ ਕੇ 2,79,11,384 ਹੋ ਗਈ ਹੈ, ਜਦੋਂ ਕਿ ਮੌਤ ਦਰ 1.25 ਫੀਸਦੀ ਹੈ।

ਭਾਰਤ 'ਚ ਕੋਰੋਨਾ ਦੇ ਰੋਜ਼ ਆਉਣ ਵਾਲੇ ਨਵੇਂ ਮਾਮਲੇ ਲਗਾਤਾਰ 5ਵੇਂ ਦਿਨ ਇਕ ਲੱਖ ਦੇ ਅੰਕੜੇ ਤੋਂ ਘੱਟ ਹਨ ਅਤੇ 70 ਦਿਨਾਂ 'ਚ ਸਭ ਤੋਂ ਘੱਟ 84,332 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਸਵੇਰੇ 8 ਵਜੇ ਜਾਰੀ ਅੰਕੜਿਆਂ ਅਨੁਸਾਰ, ਨਵੇਂ ਮਾਮਲੇ ਆਉਣ ਨਾਲ ਸੰਕਰਮਣ ਦੇ ਕੁੱਲ ਮਾਮਲੇ ਵੱਧ ਕੇ 2,93,59,155 ਹੋ ਗਏ ਹਨ। ਇਸ ਮਹਾਮਾਰੀ ਤੋਂ 4,002 ਹੋਰ ਲੋਕਾਂ ਦੇ ਜਾਨ ਗੁਆਉਣ ਨਾਲ ਮ੍ਰਿਤਕਾਂ ਦੀ ਗਿਣਤੀ 3,67,081 'ਤੇ ਪਹੁੰਚ ਗਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 10,80,690 ਹੋ ਗਈ ਹੈ, ਜੋ ਸੰਕਰਮਣ ਦੇ ਕੁੱਲ ਮਾਮਲਿਆਂ ਦਾ 3.68 ਫੀਸਦੀ ਹੈ, ਜਦੋਂ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 95.07 ਫੀਸਦੀ ਹੋ ਗਈ ਹੈ। ਉੱਥੇ ਹੀ ਹੁਣ ਤੱਕ 24,96,00,304 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ।