…ਜਦੋਂ ਚੱਲਦੇ ਮੈਚ ‘ਚ ਗੋਰੇ ਨੇ ਲਾਇਆ “ਜੈ ਸ਼੍ਰੀ ਰਾਮ” ਦਾ ਨਾਅਰਾ

by jaskamal

ਪੱਤਰ ਪ੍ਰੇਰਕ : ਕ੍ਰਿਕਟ ਵਰਲਡ ਕੱਪ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਖੇਡੇ ਗਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਮੈਚ 'ਚ ਵਿਦੇਸ਼ੀ ਦਰਸ਼ਕਾਂ ਦੇ ਨਾਲ ਨਾਲ ਭਾਰਤੀ ਦਰਸ਼ਕਾਂ ਦੀ ਵੀ ਭੀੜ ਦੇਖਣ ਨੂੰ ਮਿਲੀ ਹੈ। ਇਸ ਮੌਕੇ ਇਕ ਵਿਦੇਸ਼ੀ ਕ੍ਰਿਕਟ ਪ੍ਰੇਮੀ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਹਨ। ਇਸਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਦਰਸ਼ਕਾਂ ਵਿਚ ਸ਼ਾਮਲ ਇਕ ਗੋਰਾਨ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵਿਦੇਸ਼ੀ ਬੰਦਾ ਆਸਟ੍ਰੇਲੀਆ ਦਾ ਪ੍ਰਸ਼ੰਸਕ ਹੋ ਸਕਦਾ ਹੈ। ਕਈ ਵਾਰ 'ਜੈ ਸ਼੍ਰੀ ਰਾਮ' ਅਤੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਉਣ ਤੋਂ ਬਾਅਦ ਦਰਸ਼ਕਾਂ ਵਿੱਚੋਂ ਵੀ ਕਿਸੇ ਨੇ ਵਿਦੇਸ਼ੀ ਫੈਨ ਦੇ ਸਮਰਥਨ ਵਿੱਚ 'ਆਸਟ੍ਰੇਲੀਆ ਮਾਤਾ ਕੀ ਜੈ' ਦੇ ਨਾਅਰੇ ਲਗਾਏ। ਇਸਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਦੂਜੇ ਪਾਸੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਵੀ ਕੁਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਇਹ ਇੰਡੀਅਨ ਵੀ ਬਹੁਤ ਕੁੱਝ ਕਹਿੰਦੇ ਹਨ। ਦੂਸਰੇ ਯੂਜ਼ਰ ਨੇ ਕਿਹਾ ਹੈ ਕਿ ਆਸਟ੍ਰੇਲੀਆ ਮਾਤਾ ਦੀ ਜੈ ਕਹਿਣ ਵਾਲਾ ਜ਼ਰੂਰ ਹਰਿਆਣੇ ਦਾ ਰਹਿਣ ਵਾਲਾ ਹੋਵੇਗਾ। ਇਸੇ ਤਰ੍ਹਾਂ ਇਕ ਹੋਰ ਨੇ ਲਿਖਿਆ ਹੈ ਕਿ ਇਹ ਸਨਮਾਨ ਦੋਵੇ ਅਤੇ ਸਨਮਾਨ ਲਵੋ ਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਕਿ ਚੌਥੇ ਨੇ ਲਿਖਿਆ ਹੈ ਕਿ ਇਹ ਤਾਂ ਬਿਲਕੁਲ ਸੈਮ ਕਰਨ ਵਰਗਾ ਨਜ਼ਰ ਆ ਰਿਹਾ ਹੈ।