ਦੁਬਈ ‘ਚ ਕੰਮ ਦਿਵਾਉਣ ਦੇ ਨਾਂ ‘ਤੇ ਪੰਜਾਬ ਦੀਆਂ ਕੁੜੀਆਂ ਨਾਲ ਹੋਰ ਰਿਹਾ ਇਹ ਧੰਦਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੁਬਈ 'ਚ ਪੰਜਾਬ ਦੀਆਂ ਕੁੜੀਆਂ ਨੂੰ ਕੰਮ ਦਿਵਾਉਣ ਦੇ ਨਾਂ 'ਤੇ ਵੇਚਿਆਂ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਦੁਬਈ ਪਹੁੰਚਣ ਤੇ ਕੁੜੀਆਂ ਨੂੰ ਭੇਡਾਂ ਬੱਕਰੀਆਂ ਤਰਾਂ ਵੇਚਿਆ ਜਾਂਦਾ ਹੈ। ਜਿੱਥੇ ਦਿਨ ਰਾਤ ਕੁੜੀਆਂ ਨਾਲ ਆਪਣੀ ਹਵਸ ਬੁਝਾਈ ਜਾਂਦੀ ਹੈ। ਇਕੁ ਦੁਬਈ ਦੀ ਹੀ ਕੁੜੀ ਨੇ ਵੀਡੀਓ ਸਾਂਝੀ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਮੁੱਖ ਮੰਤਰੀ ਕੋਲੋਂ ਜਿਊਂਦਾ ਵਾਪਸ ਬੁਲਾਉਣ ਦੀ ਮੰਗ ਕੀਤੀ ਹੈ । ਪੀੜਤ ਦੇ ਮਾਪਿਆਂ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਗੋਰਾਇਆ ਦਾ ਰਹਿਣ ਵਾਲਾ ਇੱਕ ਏਜੰਟ ਜੋ ਉਨ੍ਹਾਂ ਦੀ ਜਾਣ ਪਛਾਣ ਦਾ ਸੀ। ਉਸ ਦੇ ਉਨ੍ਹਾਂ ਦੀ ਕੁੜੀ ਨੂੰ ਝਾਂਸੇ 'ਚ ਲੈ ਕੇ ਦੁਬਈ ਭੇਜਣ ਦੇ ਨਾਮ 'ਤੇ ਕਈ ਖੁਆਬ ਦਿਖਾ ਦਿੱਤੇ ।

ਜਦੋ ਕੁੜੀ ਨੇ ਕਿਹਾ ਉਸ ਕੋਲੋਂ ਪੈਸੇ ਨਹੀਂ ਹਨ ਕਿ ਉਹ ਵਿਦੇਸ਼ ਜਾ ਸਕੇ ਤਾਂ ਏਜੰਟ ਨੇ ਕਿਹਾ ਉਹ ਇਹ ਸਭ ਉਸ ਤੇ ਛੱਡ ਦੇਵੇ ,ਉਹ ਬੱਸ 35 ਹਜ਼ਾਰ ਰੁਪਏ ਦਾ ਇੰਤਜ਼ਾਮ ਕਰ ਲਵੇ, ਜੋ ਕਿ ਉਨ੍ਹਾਂ ਦੀ ਕੁੜੀ ਨੇ ਵਿਆਜ਼ ਤੇ ਕਿਸੇ ਕੋਲੋਂ ਲੈ ਲਏ ਡੇਢ ਮਹੀਨੇ ਪਹਿਲਾਂ ਏਜੰਟ ਨੇ ਦੁਬਈ ਵਿੱਚ ਉਸ ਨੂੰ ਕੰਮ ਕਰਨ ਲਈ ਭੇਜ ਦਿੱਤਾ। ਉਨ੍ਹਾਂ ਦੀ ਕੁੜੀ ਨੇ ਫੋਨ ਕਰਕੇ ਦੱਸਿਆ ਕਿ ਜਦੋ ਉਹ ਦੁਬਈ ਪਹੁੰਚੀ ਤਾਂ ਏਅਰਪੋਰਟ ਤੇ ਪਹਿਲਾਂ ਇਹ ਉਸ ਨੂੰ ਲੈਣ ਲਈ ਗੱਡੀ ਖੜੀ ਸੀ। ਜਿਸ ਵਿੱਚ ਉਸ ਵਰਗੀਆਂ 3 ਹੋਰ ਕੁੜੀਆਂ ਸੀ। ਉੱਥੇ ਉਸ ਨੂੰ ਬੁਰਕਾ ਪਹਿਨਾ ਦਿੱਤਾ ਗਿਆ ਤੇ 3 ਦਿਨ ਬਾਅਦ ਉਸ ਨੂੰ ਉਮਾਨ ਪਹੁੰਚ ਦਿੱਤਾ ਗਿਆ।

ਕੁੜੀ ਨੇ ਆਪਣੀ ਛੋਟੀ ਭੈਣ ਨੂੰ ਦੱਸਿਆ ਕਿ ਦੁਬਈ ਵਿੱਚ ਉਸ ਵਰਗੀਆਂ ਕੁੜੀਆਂ ਦੇ ਹਾਲਾਤ ਬਹੁਤ ਖਰਾਬ ਹਨ। ਜਿੱਥੇ ਅਮੀਰ ਸ਼ੇਖਾਂ ਦੇ ਫਾਰਮ ਹਾਊਸ ਹਨ। ਜਿੱਥੇ ਉਨ੍ਹਾਂ ਕੋਲੋਂ ਪੂਰਾ ਦਿਨ ਸਾਫ -ਸਫਾਈ ਕਰਵਾਈ ਜਾਂਦੀ ਹੈ ਤੇ ਰਾਤ ਨੂੰ ਉਨ੍ਹਾਂ ਨੂੰ ਤਿਆਰ ਕਰਕੇ ਹੈਵਾਨਾਂ ਸਾਹਮਣੇ ਪਰੋਸ ਦਿੱਤਾ ਜਾਂਦਾ ਹੈ । ਕੁੜੀਆਂ ਨੂੰ ਉਨ੍ਹਾਂ ਦੇ ਹੁਕਮ ਤੋਂ ਬਿਨਾਂ ਸੌਣ ਦੀ ਇਜਾਜ਼ਤ ਵੀ ਨਹੀ ਹੈ । ਹਵਸ ਪੂਰੀ ਹੋਣ ਤੋਂ ਬਾਅਦ ਹੀ ਕੁੜੀਆਂ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਜਾਂਦਾ ਹੈ ਤੇ ਖਾਣ ਲਈ ਜਾਨਵਰਾਂ ਦਾ ਮੀਟ ਦਿੱਤਾ ਜਾਂਦਾ ਹੈ।

ਜਦੋ ਪੀੜਤ ਦੇ ਮਾਪਿਆਂ ਨੇ ਏਜੰਟ ਦੀ ਸ਼ਿਕਾਇਤ ਪੁਲਿਸ ਨੂੰ ਦਰਜ਼ ਕਰਵਾਈ ਤਾਂ ਦੁਬਈ ਤੋਂ ਉਨ੍ਹਾਂ ਨੂੰ ਫੋਨ ਆਇਆ, ਫੋਨ ਕਰਨ ਵਾਲੀ ਔਰਤ ਏਜੰਟ ਦੀ ਸਾਥੀ ਸੀ। ਉਸ ਔਰਤ ਨੇ ਉਨ੍ਹਾਂ ਨੂੰ ਕਿਹਾ ਪੁਲਿਸ ਕੋਲ ਸ਼ਿਕਾਇਤ ਕਰਨ ਦਾ ਕੋਈ ਫ਼ਾਇਦਾ ਨਹੀ ਹੈ। ਜੇਕਰ ਉਹ ਆਪਣੀ ਕੁੜੀ ਨੂੰ ਵਾਪਸ ਬੁਲਾਉਣਾ ਚਾਹੁੰਦੇ ਹਨ ਤਾਂ 7 ਲੱਖ ਰੁਪਏ ਦਿਓ ਜੇਕਰ ਪੈਸਿਆਂ ਦਾ ਇੰਤਜ਼ਾਮ ਨਹੀਂ ਹੁੰਦਾ ਤਾਂ ਕਿਸੀ ਹੋਰ ਕੁੜੀ ਦਾ ਇੰਤਜ਼ਾਮ ਕਰਵਾ ਕੇ ਦਿਓ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।