ਰਾਜ ਸਭਾ ‘ਚ ਰਾਘਵ ਚੱਡਾ ਨੇ ਕਿਸਾਨ ਅਤੇ ਪੰਜਾਬ ਦੇ ਪਾਣੀ ਦਾ ਚੁੱਕਿਆ ਮੁੱਦਾ

by jaskamal

ਨਿਊਜ਼ ਡੈਸਕ (ਸਿਮਰਨ) : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਐਡਵਾਇਜ਼ਰੀ ਕੇਮਟੀ ਦੇ ਚੇਅਰਮੈਨ ਰਾਘਵ ਚੱਢਾ ਨੇ ਅੱਜ ਰਾਜ ਸਭਾ 'ਚ ਕਿਸਾਨਾਂ ਦੇ ਮੁੱਦਿਆਂ 'ਤੇ ਢੁੰਗਾਈ ਨਾਲ ਚਰਚਾ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ। ਇਸ 'ਤੇ ਉਨ੍ਹਾਂ ਨੇ ਇੱਕ ਮੁਅੱਤਲੀ ਨੋਟਿਸ ਵੀ ਦਿੱਤਾ ਹੈ ਜਿਸ 'ਚ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਐੱਮ.ਐੱਸ.ਪੀ ਦੀ ਗਰੰਟੀ ਦਿੱਤੀ ਜਾਵੇ। ਇਸਦੇ ਨਾਲ ਉਨ੍ਹਾਂ ਇਹ ਵੀ ਮੰਗ ਕਿ ਕਿ ਦਿੱਲੀ ਅੰਦੋਲਨ ਦੇ ਦੌਰਾਨ ਜਿਨ੍ਹਾਂ ਕਿਸਾਨਾਂ 'ਤੇ ਪਰਚੇ ਹੋਏ ਸੀ ਉਹ ਰੱਦ ਕੀਤੇ ਜਾਣ।

ਤੁਹਾਨੂੰ ਦੱਸ ਦਈਏ ਕਿ ਰਾਘਵ ਚੱਡਾ ਦੇ ਵੱਲੋਂ ਲਖੀਮਪੁਰ ਖਿਰੀ 'ਚ ਕਿਸਾਨਾਂ 'ਤੇ ਗੱਡੀ ਚੜਾਉਣ ਵਾਲੇ ਦੋਸ਼ੀਆਂ ਨੂੰ ਫੜਨ ਅਤੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਵੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਦਨ ਦੀ ਕਾਰਵਾਈ ਛੱਡ ਕੇ ਪਹਿਲਾਂ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰੇ।

ਜਿਕਰਯੋਗ ਹੈ ਕੀ ਅਜੇ ਰਾਜ ਸਚਾ ਬੈਠਕ ਹੋਈ ਸੀ ਜਿਸ ਵਿਚ ਵੱਖ-ਵੱਖ ਸੂਬਿਆਂ ਦੇ ਕਈ ਮੰਤਰੀ ਅਤੇ ਲੀਡਰ ਪਹੁੰਚੇ ਸਨ। ਤੇ ਇਸ ਮੀਟਿੰਗ ਦੇ ਦੌਰਾਨ ਹੀ ਰਾਘਵ ਚੱਢਾ ਦੇ ਵੱਲੋਂ ਕਿਸਾਨਾਂ ਦਾ ਮੁੱਦਾ ਚੁੱਕਿਆ ਗਿਆ ਅਤੇ ਕਈ ਮੰਗ ਰੱਖੀਆਂ ਗਈਆਂ। ਇਸ ਤੋਂ ਇਲਾਵਾ ਚੱਡਾ ਨੇ ਪੰਜਾਬ ਦੇ ਪਾਣੀ ਦਾ ਵੀ ਮੁੱਦਾ ਵੀ ਰਾਜ ਸਭਾ 'ਚ ਚੁੱਕਿਆ ਹੈ।