ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗੈਂਗਸਟਰ ਸਚਿਨ ਨੇ ਦੱਸੀ ਇਕੱਲੀ – ਇਕੱਲੀ ਗੱਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਗ੍ਰਿਫ਼ਤਾਰ ਗੈਂਗਸਟਰ ਸਚਿਨ ਬਿਸ਼ਨੋਈ ਵਲੋਂ ਵੱਡੇ ਖ਼ੁਲਾਸੇ ਕੀਤੇ ਗਏ ਹਨ। ਪੁਲਿਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਸਚਿਨ ਨੇ ਖ਼ੁਲਾਸਾ ਕੀਤਾ ਕਿ ਸਿੱਧੂ ਦੇ ਕਤਲ ਦੀ ਸਾਜਿਸ਼ ਦੁਬਈ 'ਚ ਕੀਤੀ ਗਈ ਸੀ ।ਜਿਸ ਕਰਕੇ ਉਹ ਕਾਫੀ ਸਮੇ ਤੋਂ ਲਾਰੈਂਸ ਤੇ ਗੋਲਡੀ ਬਰਾੜ ਦੇ ਸੰਪਰਕ 'ਚ ਸੀ। ਗੈਂਗਸਟਰ ਸਚਿਨ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਕਤਲ ਗੈਂਗਸਟਰ ਲਾਰੈਂਸ ਦੇ ਕਹਿਣ 'ਤੇ ਕੀਤਾ ਗਿਆ ।

ਸਚਿਨ ਨੇ ਕਤਲ ਕਰਨ ਲਈ ਸ਼ੂਟਰਾ ਨੂੰ ਹਥਿਆਰ ਮੁਹਈਆ ਕਰਵਾਏ ਸਨ ਤੇ ਫਰਜ਼ੀ ਪਸਪੋਸਟ ਬਣਵਾ ਕੇ ਦੁਬਈ ਫਰਾਰ ਹੋ ਗਿਆ ਸੀ। ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਸਚਿਨ ਨੇ ਇਹ ਗੱਲ ਵੀ ਦੱਸੀ ਹੈ ਕਿ ਲਾਰੈਂਸ ਨੇ ਗੋਲਡੀ ਨਾਲ ਰਲ ਕੇ ਸਿੱਧੂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ ਸੀ। ਸਚਿਨ ਨੇ ਦੱਸਿਆ ਕਿ ਦੁਬਈ 'ਚ ਉਸ ਦੀ ਗੈਂਗਸਟਰ ਵਿਕਰਮ ਨਾਲ ਮੁਲਾਕਾਤ ਹੋਈ ਸੀ ।ਜਿਸ ਨੂੰ ਕੁਝ ਦਿਨ ਪਹਿਲਾਂ ਹੀ ਭਾਰਤ ਲਿਆਂਦਾ ਗਿਆ ਹੈ ।

ਸਿੱਧੂ ਕਤਲਕਾਂਡ ਤੋਂ ਬਾਅਦ ਗੋਲਡੀ ਨੇ ਸਚਿਨ ਨੂੰ ਦੱਸਿਆ ਕਿ ਉਸ ਦਾ ਪਾਸਪੋਰਟ ਬਲੈਕ ਲਿਸਟ ਹੋ ਚੁੱਕਾ ਹੈ ।ਇਸ ਕਰਕੇ ਉਹ ਦੁਬਈ ਤੋਂ ਅਜ਼ਰਬੈਜਾਨ ਚਲਾ ਜਾਵੇ, ਜਿਸ ਕਾਰਨ ਸਿੱਧੂ ਦੇ ਕਤਲ ਤੋਂ ਕੁਝ ਦਿਨ ਬਾਅਦ ਸਚਿਨ ਅਜ਼ਰਬੈਜਾਨ ਭੱਜ ਗਿਆ , ਉੱਥੇ ਜਾ ਕੇ ਉਸ ਨੇ ਇੱਕ ਕਿਰਾਏ 'ਤੇ ਮਕਾਨ ਵੀ ਲਿਆ। ਹਾਲਾਂਕਿ ਪੁਲਿਸ ਵਲੋਂ ਅਧਿਕਾਰਕ ਤੋਰ 'ਤੇ ਸਚਿਨ ਨੂੰ ਲੈ ਕੋਈ ਬਿਆਨ ਨਹੀਂ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੁਲਿਸ ਵਲੋਂ ਹੁਣ ਤੱਕ ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ , ਜਦਕਿ ਬੀਤੀ ਦਿਨੀਂ ਦਿੱਲੀ ਪੁਲਿਸ ਇਸ ਮਾਮਲੇ ਦੇ ਮੁੱਖ ਦੋਸ਼ੀ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਭਾਰਤ ਲੈ ਕੇ ਆਈ ਸੀ । ਸਚਿਨ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਾਣਜਾ ਹੈ ।