ਟਾਸ ਚ ਸੁਖਜੀਤ ਕੋਰ ਬਣੀ ਪ੍ਰਧਾਨ, ਕਾਗਰਸੀਆ ਨੇ ਮਨਾਏ ਜਸ਼ਨ

by vikramsehajpal

ਬੋਹਾ (ਕਰਨ) : ਸਥਾਨਕ ਨਗਰ ਪੰਚਾਇਤ ਦੀ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਵਿੱਚ ਆਜਾਦ ਅਕਾਲੀ ਹਮਾਇਤੀ ਕੋਸਲਰਾ ਨੇ ਮਾਰਕਿਟ ਕਮੇਟੀ ਬੋਹਾ ਦੇ ਉਪ ਚੇਅਰਮੈਨ ਕੋਸਲਰ ਨਵੀਨ ਕਾਲਾ ਦੀ ਕੋਸਲ ਪ੍ਰਧਾਨਗੀ ਹਾਸਲ ਕਰਨ ਲਈ ਹਮਾਇਤ ਦੇਣ ਦੇ ਬਾਵਜੂਦ ਟਾਸ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਆਜਾਦ ਕੋਸਲਰ ਸੁਖਜੀਤ ਕੋਰ ਪ੍ਰਧਾਨ ਬਣੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕੌਂਸਲ ਪ੍ਰਬੰਧਕ ਐਸਡੀਐਮ ਬੁਢਲਾਡਾ ਸਾਗਰ ਸੇਤੀਆ ਦੀ ਅਗਵਾਈ ਹੇਠ ਨਗਰ ਪੰਚਾਇਤ ਦੇ ਚੁਣੇ ਹੋਏ 13 ਕੋਸਲਰਾ ਸਮੇਤ ਹਲਕਾ ਵਿਧਾਇਕ ਸ਼ਾਮਿਲ ਹੋਏ। ਪ੍ਰਤੂ ਹਲਕਾ ਵਿਧਾਇਕ ਆਜਾਦ ਕੋਸਲਰਾ ਦੇ ਧੜੇ ਦੀ ਹਮਾਇਤ ਤੇ ਆਉਣ ਤੋ ਬਾਅਦ ਹਾਉਸ ਵਿੱਚ ਕੋਸਲਰਾ ਦੀ ਗਿਣਤੀ ਬਰਾਬਰ ਹੋ ਗਈ ਜਿਸਤੇ ਪ੍ਰਬੰਧਕ ਨੇ ਆਪਣੇ ਅਧਿਕਾਰਾ ਦੀ ਵਰਤੋ ਕਰਦਿਆ ਚੋਣ ਟਾਸ ਰਾਹੀ ਕਰਾਉਣ ਦਾ ਫੈਸਲਾ ਕੀਤਾ। ਜਿਸ ਵਿੱਚ ਆਜਾਦ ਕੋਸਲਰ ਸੁਖਜੀਤ ਕੋਰ ਪ੍ਰਧਾਨ ਅਤੇ ਮੀਤ ਪ੍ਰਧਾਨ ਬਲਵੀਰ ਕੋਰ ਚੁਣੇ ਗਏ। ਇਸ ਮੋਕੇ ਤੇ ਮਾਰਕਿਟ ਕਮੇਟੀ ਦੇ ਚੇਅਰਮੈਨ ਜਗਦੇਵ ਸਿੰਘ ਜੋਇਆ, ਮਹਿਦਰ ਸਿੰਘ ਕਾਕੂ, ਬਿਹਲਾ ਸਿੰਘ ਹਾਕਮਵਾਲਾ, ਹਰਪਾਲ ਸਿੰਘ, ਗੁਰਲਾਲ ਸਿੰਘ, ਕੋਸਲਰ ਲਾਟ ਸਿੰਘ, ਮਿਠੂ ਸਿੰਘ ਡੀ ਪੀ, ਮਨਜੀਤ ਕੋਰ, ਮੱਖਣ ਸਿੰਘ, ਸੁਰਜੀਤ ਕੋਰ, ਕਮਲਜੀਤ ਸਿੰਘ ਬਾਵਾ ਆਦਿ ਹਾਜਰ ਸਨ। ਇਸ ਮੋਖੇ ਖੁਸ਼ੀ ਦੇ ਜਸ਼ਨ ਮਨਾਏ ਗਏ।

ਫੋਟੋ: ਬੋਹਾ: ਜੈਤੂ ਚਿੰਨ੍ਹ ਬਣਾਉਦੇ ਹੋਏ ਪ੍ਰਧਾਨ ਅਤੇ ਹਮਾਇਤੀ।