ਯੂਕ੍ਰੇਨ ’ਤੇ ਰੂਸ ਦੇ ਹਮਲੇ ਵਿਚਾਲੇ ‘ਟਵਿੱਟਰ’ ਨੇ ਸੂਚਨਾਵਾਂ ਸਾਂਝੀਆਂ ਕਰਨ ਵਾਲੇ ਕਈ ਅਕਾਊਂਟ ਕੀਤੇ ਬਲਾਕ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ’ਤੇ ਰੂਸ ਦੇ ਹਮਲੇ ਵਿਚਾਲੇ ਟਵਿੱਟਰ ਨੇ ਫੁੱਟੇਜ ਤੇ ਸੂਚਨਾਵਾਂ ਸਾਂਝੀਆਂ ਕਰਨ ਵਾਲੇ ਕਈ ਅਕਾਊਂਟ ਅਚਾਨਕ ਬਲਾਕ ਕਰ ਦਿੱਤੇ ਗਏ ਹਨ। ਓਪਨ ਸੋਰਸ ਇੰਟੈਲੀਜੈਂਸ ਦੇ ਖੋਜੀ ਓਲੀਵਰ ਐਲਗਜ਼ੈਂਡਰ ਨੇ ਇਕ ਟਵਿੱਟਰ ਪੋਸਟ ’ਚ ਕਿਹਾ, ‘ਪਿਛਲੇ 24 ਘੰਟਿਆਂ ਦੌਰਾਨ ਦੋ ਵਾਰੀ ਬਲਾਕ ਕੀਤੇ ਜਾਣ ਤੋਂ ਬਾਅਦ ਮੁਡ਼ ਪਰਤ ਆਇਆ ਹਾਂ। ਪਹਿਲੀ ਵਾਰੀ ਭੰਨਤੋਡ਼/ਗੈਸ ਹਮਲੇ ਦਾ ਪਰਦਾਫਾਸ਼ ਕਰਨ ’ਤੇ ਦੂਜੀ ਵਾਰ ਰੂਸ ’ਚ ਯੂਕ੍ਰੇਨ ਦੇ ਹਮਲੇ ਨਾਲ ਸਬੰਧਤ ਸੱਚਾਈ ਸਾਹਮਣੇ ਲਿਆਉਣ ’ਤੇ।

ਟਵਿੱਟਰ ਨੇ ਕਿਹਾ ਕਿ ਉਸਨੇ ਗਲਤੀ ਨਾਲ ਰੂਸੀ ਫ਼ੌਜੀ ਨਾਲ ਸਬੰਧਤ ਸੂਚਨਾਵਾਂ ਸਾਂਝੀਆਂ ਕਰਨ ਵਾਲੇ ਕੁਝ ਅਕਾਊਂਟਸ ਨੂੰ ਬਲਾਕ ਕਰ ਦਿੱਤਾ ਹੈ। ਟਵਿੱਟਰ ਦੇ ਸਾਈਟ ਇੰਟੀਗ੍ਰਿਟੀ ਦੇ ਮੁਖੀ ਯੋਏਲ ਰੋਥ ਨੇ ਇਕ ਟਵੀਟ ’ਚ ਕਿਹਾ ਕਿ ਕੰਪਨੀ ਦੀ ਹਿਊਮਨ ਮਾਡਰੇਸ਼ਨ ਟੀਮਤੋਂ ਚੂਕ ਹੋਈ ਹੈ। ਉਨ੍ਹਾਂ ਲਿਖਿਆ, ‘ਭਰਮ ਫੈਲਾਉਣ ਵਾਲੀ ਸਮੱਗਰੀ ’ਤੇ ਕਾਹਲੀ ਨਾਲ ਰੋਕ ਲਗਾਉਣ ਦੀਆਂ ਕੋਸ਼ਿਸਾਂ ਦਰਮਿਆਨ ਗਲਤੀ ਨਾਲ ਕਈ ਅਕਾਊਂਟ ਬਲਾਕ ਹੋ ਗਏ।