ਇਨ੍ਹਾਂ ਸ਼ਹਿਰਾਂ ‘ਚ ਬੇਖੌਫ ਹੋ ਕੁੜੀਆਂ ਕਰ ਰਹੀਆਂ ਹਨ 1000 ਰੁਪਏ ‘ਚ ਜਿਸਮ ਦਾ ਸੌਦਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਕਈ ਹੋਟਲਾਂ ਵਿੱਚ ਬੇਖੌਫ ਹੋ ਕੁੜੀਆਂ 1000 ਰੁਪਏ 'ਚ ਆਪਣੇ ਜਿਸਮ ਦਾ ਸੌਦਾ ਕਰ ਰਹੀਆਂ ਹਨ। ਇਨ੍ਹਾਂ ਹੋਟਲਾਂ 'ਚ ਦੇਹ ਵਾਪਰ ਦਾ ਧੰਦਾ ਪੂਰੇ ਜ਼ੋਰਾ ਨਾਲ ਚੱਲ ਰਿਹਾ ਹੈ। ਉੱਥੇ ਹੀ ਸ੍ਰੀ ਅੰਦਰਪੁਰ ਸਾਹਿਬ ਤੋਂ ਕੁਝ ਦੂਰੀ 'ਤੇ ਮਾਤਾ ਨੈਣਾ ਦੇਵੀ ਨੂੰ ਜਾਂਦੇ ਰਾਹ 'ਚ ਸਥਿਤ ਪੰਜਾਬ ਦੇ ਇਲਾਕੇ ਦੇ ਕੁਝ ਹੋਟਲਾਂ ਵਿੱਚ ਦੇਹ ਵਾਪਰ ਦਾ ਧੰਦਾ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕੁਝ ਹੋਟਲਾਂ 'ਚ ਇਹ ਧੰਦਾ ਦਿਨ ਰਾਤ ਚੱਲ ਰਿਹਾ,ਇਨ੍ਹਾਂ ਹੋਟਲਾਂ ਦੇ ਮਾਲਕਾਂ ਵਲੋਂ ਕੁਝ ਵਿਦੇਸ਼ੀ ਕੁੜੀਆਂ ਨੂੰ ਧੰਦੇ ਲਈ ਰੱਖਿਆ ਗਿਆ , ਜੋ ਆਪਣੀ ਆਰਥਿਕ ਮਜ਼ਬੂਰੀ ਲਈ ਇਹ ਕਾਲਾ ਧੰਦਾ ਕਰਨ ਲਈ ਮਜਬੂਰ ਹਨ।

ਉੱਥੇ ਦੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਹੋਟਲਾਂ 'ਚ 24 ਘੰਟੇ ਹੀ ਜਿਸਮ ਫਿਰੋਸ਼ੀ ਦਾ ਧੰਦਾ ਕੀਤਾ ਜਾਂਦਾ ਹੈ । ਜਿੱਥੇ ਗਾਹਕਾਂ ਕੋਲ ਕੁਝ ਪਲਾਂ ਦੇ 1ਹਜ਼ਾਰ ਰੁਪਏ ਲਏ ਜਾਂਦੇ , ਹਾਲਾਂਕਿ ਪੁਲਿਸ ਵਲੋਂ ਅਜਿਹਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਲੋਕਾਂ ਨੇ ਕਿਹਾ ਕਿ ਹੁਣ ਹੋਟਲਾਂ ਵਿੱਚ ਸਕੂਲਾਂ ਦੇ ਕਈ ਵਿਦਿਆਰਥੀ ਵੀ ਆਉਣੇ ਸ਼ੁਰੂ ਹੋ ਗਏ ਹਨ। ਜਿਸ ਕਰਕੇ ਲੋਕ ਏਡਜ਼ ਵਰਗੀਆਂ ਬਿਮਾਰੀਆਂ ਦੀ ਚਪੇਟ 'ਚ ਆ ਸਕਦੇ ਹਨ ।