Canada ‘ਚ ਗੁਰੂ ਨਾਨਕ ਵਿਲੇਜ ਵੇਅ ਸਟ੍ਰੀਟ ਸਾਈਨ ਦਾ ਉਦਘਾਟਨ

by jaskamal

ਨਿਊਜ਼ ਡੈਸਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ British Columbia, Canada ’ਚ ਸਰੀ ਸਿਟੀ ਕੌਂਸਲ ਨੇ ਕਲੋਵਰਡੇਲ ’ਚ "ਯਾਦਗਾਰੀ ਗੁਰੂ ਨਾਨਕ ਵਿਲੇਜ ਵੇ ਸਟ੍ਰੀਟ ਸਾਈਨ" ਦਾ ਉਦਘਾਟਨ ਕੀਤਾ। ਸਰੀ ਸਿਟੀ ਕੌਂਸਲ ਵੱਲੋਂ PICS ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਦੀ ਬੇਨਤੀ ਨੂੰ ਮਨਜ਼ੂਰੀ ਦਿੰਦਿਆਂ 64 ਐਵੇਨਿਊ ਤੇ 175 ਸਟ੍ਰੀਟ ਦੇ ਕੋਨੇ ’ਤੇ ਸਾਈਨ ਲਾਇਆ ਗਿਆ। PICS ਦੇ ਪ੍ਰਧਾਨ ਤੇ CEO ਸਤਬੀਰ ਸਿੰਘ ਚੀਮਾ ਨੇ ਦੱਸਿਆ ਕਿ ਸਟ੍ਰੀਟ ਦਾ ਨਾਂ ਅੰਗਰੇਜ਼ੀ ਤੇ ਪੰਜਾਬੀ ਦੋਵਾਂ ’ਚ ਲਿਖਿਆ ਗਿਆ ਹੈ।

PICS ਦੇ ਪ੍ਰਧਾਨ ਤੇ CEO Cheema ਵੱਲੋਣ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ PICS ਇਕ ਗੈਰ-ਮੁਨਾਫ਼ਾ ਕਮਿਊਨਿਟੀ-ਆਧਾਰਿਤ ਸੰਸਥਾ ਹੈ, ਜੋ ਕਿ ਸੀਨੀਅਰ ਨਾਗਰਿਕਾਂ ਨੂੰ ਦੇਖ-ਭਾਲ ਸੇਵਾਵਾਂ ਤੇ ਰਿਹਾਇਸ਼ੀ ਪ੍ਰੋਗਰਾਮਾਂ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।