ਜਲੰਧਰ ‘ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ; ਕੂੜੇ ਦੇ ਢੇਰ ‘ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼

by jaskamal

ਨਿਊਜ਼ ਡੈਸਕ (ਜਸਕਮਲ) : ਪ੍ਰਤਾਪ ਬਾਗ ‘ਚ ਸੋਮਵਾਰ ਸਵੇਰੇ 9:30 ਵਜੇ 2.6 ਡਿਗਰੀ ਤਾਪਮਾਨ ‘ਚ ਕੂੜੇ ‘ਚ ਪਈ ਨਵਜੰਮੀ ਬੱਚੀ ਦੀ ਲਾਸ਼ ਮਿਲੀ। ਸਾੜ੍ਹੀ 'ਚ ਲਪੇਟੇ ਭਰੂਣ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ ਰਾਤ ਨੂੰ ਹੀ ਜਨਮ ਤੋਂ ਬਾਅਦ ਬੱਚੀ ਨੂੰ ਸੁੱਟ ਦਿੱਤਾ ਗਿਆ ਹੋਵੇ। ਬਿਨਾਂ ਕੱਪੜਿਆਂ ਦੇ ਠੰਢ ਕਾਰਨ ਸਰੀਰ ਤੇ ਕੋਮਲ ਚਿਹਰਾ ਨੀਲਾ ਪੈ ਚੁੱਕਾ ਸੀ। ਜਾਣਕਾਰੀ ਅਨੁਸਾਰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਨਿਗਮ ਕਰਮਚਾਰੀ ਅਜੈ ਕੁਮਾਰ ਨੇ ਕੰਮ ਸ਼ੁਰੂ ਕੀਤਾ ਤਾਂ ਕੂੜਾ ਚੁੱਕਦੇ ਸਮੇਂ ਉਸ ਦਾ ਹੱਥ ਕੱਪੜਿਆਂ ‘ਤੇ ਪਿਆ। ਇਕ ਛੋਟਾ ਜਿਹਾ ਹੱਥ ਕੱਪੜੇ ਤੋਂ ਬਾਹਰ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਸਵੇਰੇ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਜਾਂਚ ਕੀਤੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ-3 ਦੇ ਐੱਸਐੱਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਜਾਂਚ ਅਧਿਕਾਰੀ ਐੱਸਆਈ ਅਮਰੀਕ ਸਿੰਘ ਟੀਮ ਸਮੇਤ ਮੌਕੇ ’ਤੇ ਪੁੱਜੇ। ਨਗਰ ਨਿਗਮ ਦੇ ਕਰਮਚਾਰੀ ਅਜੈ ਕੁਮਾਰ ਦੇ ਬਿਆਨਾਂ ‘ਤੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਸੁਰਾਗ ਲਗਾਉਣ ਲਈ ਡੰਪ ਦੇ ਆਸ-ਪਾਸ 3 ਦਰਜਨ ਤੋਂ ਵੱਧ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਗਈ ਹੈ ਪਰ ਕੁਝ ਹੱਥ ਨਹੀਂ ਲੱਗਾ।

More News

NRI Post
..
NRI Post
..
NRI Post
..