ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ‘Income Tax Case’ ਦੀ ਸੁਣਵਾਈ 8 ਅਪ੍ਰੈਲ ਨੂੰ

by vikramsehajpal

ਚੰਡੀਗੜ੍ਹ,(ਦੇਵ ਇੰਦਰਜੀਤ) :ਇਨਕਮ ਵਿਭਾਗ ਨੇ ਕਾਪਟਨ ਅਮਰਿੰਦਰ ਤੇ ਰਣਇੰਦਰ ਸਿੰਘ ਦੇ ਖਿਲਾਫ਼ ਸ਼ਿਕਾਇਤ ’ਚ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਵਿਦੇਸ਼ਾਂ ’ਚ ਕਈ ਚੱਲ-ਅਚੱਲ ਸੰਪਤੀਆਂ ਬਣਾਈਆਂ ਹਨ। ਵਿਭਾਗ ਨੂੰ ਹਨੇਰੇ ’ਚ ਰੱਖਦੇ ਹੋਏ ਜਰਕੰਧਾ ਟਰੱਸਟ ਦੇ ਮਾਧਿਅਮ ਨਾਲ ਕਈ ਲਾਭ ਹਾਸਲ ਕੀਤੇ ਗਏ ਹਨ। ਇਸ ਮਾਮਲੇ ਨੂੰ ਲੈ ਕੇ ਪੰਜਾਬ ’ਚ ਪਿਛਲੇ ਕੁਝ ਸਮੇਂ ਤੋਂ ਰਾਜਨੀਤੀ ਗਰਮਾਈ ਸੀ।

ਮੁੱਖ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖ਼ਿਲਾਫ਼ ਇਨਕਮ ਟੈਕਸ ਦੇ ਤਿੰਨ ਕੇਸ ’ਚ ਵਿਭਾਗ ਵੱਲੋ ਕੁਝ ਦਸਤਾਵੇਜ਼ ਦੀ ਸਰਟੀਫਾਈਡ ਕਾਪੀਆਂ ਪੇਸ਼ ਕਰਨ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ’ਤੇ ਸਥਾਨਿਕ ਅਦਾਲਤ ’ਚ ਬਹਿਸ ਹੋਈ। ਸੁਣਵਾਈ ਤੋਂ ਬਾਅਦ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਭਜੋਤ ਸਿੰਘ ਦੀ ਅਦਾਲਤ ਨੇ ਮੁੱਖ ਮੰਤਰੀ ਵਾਲੇ ਕੇਸ ਦੀ ਅਗਲੀ ਸੁਣਵਾਈ 8 ਅਪ੍ਰੈਲ ਤੈਅ ਕੀਤੀ ਹੈ।