ਮੁੰਬਈ (ਰਾਘਵ): ਵੀਰਵਾਰ ਨੂੰ ਸੋਨੇ ਦੀ ਕੀਮਤ 'ਚ ਮਾਮੂਲੀ ਤੇਜ਼ੀ ਦੇਖੀ ਜਾ ਰਹੀ ਹੈ, ਜਦੋਂ ਕਿ ਚਾਂਦੀ 0.47 ਫੀਸਦੀ ਉਛਲੀ ਹੈ। MCX 'ਤੇ ਸੋਨੇ ਦੀ ਕੀਮਤ 97,368 ਰੁਪਏ ਦੇ ਨੇੜੇ-ਤੇੜੇ ਕਾਰੋਬਾਰ ਕਰ ਰਹੀ ਹੈ। ਚਾਂਦੀ 1,06,481 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ। ਅੰਤਰਰਾਸ਼ਟਰੀ ਬਜ਼ਾਰ 'ਚ ਅੱਜ ਸੋਨੇ ਚਾਂਦੀ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕੋਮੈਕਸ (Comex) 'ਤੇ ਸੋਨਾ 3,347.50 ਡਾਲਰ ਪ੍ਰਤੀ ਔਂਸ 'ਤੇ ਖੁਲਿਆ। ਪਿਛਲਾ ਕਲੋਜਿੰਗ ਪ੍ਰਾਈਸ 3,343.10 ਡਾਲਰ ਪ੍ਰਤੀ ਔਂਸ ਸੀ। ਸੋਨਾ ਇਸ ਸਾਲ 3,509.90 ਡਾਲਰ ਪ੍ਰਤੀ ਔਂਸ ਦੇ ਆਲ ਟਾਈਮ ਹਾਈ ਨੂੰ ਛੂਹ ਚੁੱਕਾ ਹੈ। ਚਾਂਦੀ ਵੀ 36.22 ਡਾਲਰ ਪ੍ਰਤੀ ਔਂਸ 'ਤੇ ਖੁਲ ਕੇ 0.21 ਡਾਲਰ ਵੱਧ ਕੇ 36.32 ਡਾਲਰ 'ਤੇ ਪਹੁੰਚ ਗਈ।



