ਅਕਾਲੀ ਆਗੂ ਦੇ ਭਤੀਜੇ ਸੰਦੀਪ ਕਾਹਲੋਂ ਦੀਆਂ ਵਧੀਆਂ ਮੁਸ਼ਕਿਲਾਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਕਾਲੀ ਆਗੂ ਦੇ ਭਤੀਜੇ ਸੰਦੀਪ ਕਾਹਲੋਂ ਦੀਆਂ ਮੁਸ਼ਕਿਲਾਂ ਹੋਰ ਵਧੀਆਂ ਨਜ਼ਰ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਦੋਸ਼ੀ ਸੰਦੀਪ ਕਾਹਲੋਂ ਨੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਕੀਤੇ ਹਨ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਕਾਹਲੋਂ ਊ ਪਹਿਲਾ ਹੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਣਕਰੀ ਸੀ ਇਹ ਵੀ ਉਸ ਨੂੰ ਪਤਾ ਸੀ ਕਿ ਸਿੱਧੂ ਦਾ ਕਤਲ ਕਦੋ ਹੋਣਾ ਹੈ। ਪੁਲਿਸ ਵਲੋਂ ਦੋਸ਼ੀ ਸੰਦੀਪ ਕਾਹਲੋਂ ਕੋਲੋਂ ਜਾਂਚ ਹਾਲੇ ਵੀ ਕੀਤੀ ਜਾ ਰਹੀ ਹੈ

ACP ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਸੰਦੀਪ ਕਾਹਲੋਂ ਬੋਲਣ ਤੇ ਹੀ ਸਤਬੀਰ ਸਿੰਘ ਗੈਂਗਸਟਰਾ ਨੂੰ ਆਪਣੀ ਗੱਡੀ 'ਚ ਛੱਡ ਕੇ ਆਇਆ ਸੀ। ਜਿਸ ਦੌਰਾਨ ਰਸਤੇ 'ਚ ਗੈਂਗਸਟਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਗੱਲ ਕਰ ਰਹੇ ਸੀ। ਸਤਬੀਰ ਸਿੰਘ ਨੇ ਇਹ ਜਾਣਕਾਰੀ ਆ ਕੇ ਸੰਦੀਪ ਕਾਹਲੋਂ ਨੂੰ ਦਿੱਤੀ ਪਰ ਉਸ ਨੇ ਸਤਬੀਰ ਨੂੰ ਚੁੱਪ ਰਹਿਣ ਲਈ ਕਿਹਾ ਸੀ ਤੇ ਇਸ ਬਾਰੇ ਕਿਸੇ ਨੂੰ ਵੀ ਦਸਣ ਤੋਂ ਮਨਾਂ ਕੀਤਾ ਸੀ। ਪੁਲਿਸ ਵਲੋਂ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।