ਓਨਟਾਰੀਓ ਹਾਈਵੇਅਜ਼ ਉੱਤੇ ਸਪੀਡ ਲਿਮਿਟ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕੀਤੀ

by jaskamal

ਨਿਊਜ਼ ਡੈਸਕ : ਓਨਟਾਰੀਓ ਦੇ ਹਾਈਵੇਅਜ਼ 'ਤੇ ਸਪੀਡ ਲਿਮਿਟ ਸਥਾਈ ਤੌਰ 'ਤੇ ਹੀ ਵਧਾ ਦਿੱਤੀ ਗਈ ਹੈ। ਸ਼ੁੱਕਰਵਾਰ ਯਾਨੀ ਅੱਜ ਤੋਂ ਪ੍ਰੋਵਿੰਸ ਦੇ 6 ਹਾਈਵੇਅਜ਼ 'ਤੇ ਸਪੀਡ ਲਿਮਿਟ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ। ਗ੍ਰੇਟਰ ਟੋਰਾਂਟੋ ਏਰੀਆ ਦੇ ਇਕ ਹਿੱਸੇ ਹਾਈਵੇਅ 404 'ਤੇ ਵੀ ਇਸ ਸਪੀਡ 'ਚ ਵਾਧਾ ਕੀਤਾ ਗਿਆ ਹੈ। 400 ਸੀਰੀਜ਼ ਵਾਲੇ ਹਾਈਵੇਅਜ਼ ਦੇ ਪੰਜ ਹਿੱਸਿਆਂ ਦੀ ਸਪੀਡ ਸਬੰਧੀ ਪ੍ਰਾਜੈਕਟ 2019 'ਚ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਰਫਤਾਰ ਨੂੰ ਟ੍ਰਾਇਲ ਦੇ ਆਧਾਰ ਉੱਤੇ ਜਾਂਚਿਆ ਜਾ ਸਕੇ।

ਭਾਵੇਂ ਨਿਊਮਾਰਕਿਟ ਤੋਂ ਵੁੱਡਬਾਈਨ ਐਵਨਿਊ ਤੱਕ ਹਾਈਵੇਅ 404 ਦਾ ਇਲਾਕਾ ਪਹਿਲਾਂ ਪਾਇਲਟ ਪ੍ਰਾਜੈਕਟ 'ਚ ਸ਼ਾਮਲ ਨਹੀਂ ਸੀ ਪਰ ਹੁਣ ਇੱਥੇ ਵੀ ਰਫਤਾਰ ਦੀ ਹੱਦ ਵਧਾ ਦਿੱਤੀ ਗਈ ਹੈ। ਓਨਟਾਰੀਓ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਪਿਛਲੇ ਮਹੀਨੇ ਇਹ ਐਲਾਨ ਕੀਤਾ ਸੀ ਕਿ ਤੇਜ਼ ਰਫਤਾਰ ਨੂੰ ਸਥਾਈ ਬਣਾਇਆ ਜਾਵੇਗਾ।

ਉਨ੍ਹਾਂ ਆਖਿਆ ਕਿ ਹਾਈਵੇਅ ਦੇ ਉਹੀ ਹਿੱਸੇ ਤੇਜ਼ ਰਫਤਾਰ ਲਈ ਚੁਣੇ ਗਏ ਹਨ ਜਿਹੜੇ ਇਸ ਵਧੀ ਹੋਈ ਸਪੀਡ ਨੂੰ ਬਰਦਾਸ਼ਤ ਕਰ ਸਕਦੇ ਹਨ। ਓਨਟਾਰੀਓ ਦੇ ਹਾਈਵੇਅਜ਼ ਦੇ ਜਿਨ੍ਹਾਂ ਹਿੱਸਿਆਂ ਦੀ ਰਫਤਾਰ ਸਥਾਈ ਤੌਰ ਉੱਤੇ ਵਧਾਈ ਗਈ ਹੈ ਉਨ੍ਹਾਂ ਵਿੱਚ ਹੇਠ ਲਿਖੇ ਹਿੱਸੇ ਸ਼ਾਮਲ ਹਨ।
· Queen Elizabeth Way – from Hamilton to St. Catharines
· Highway 401 – from Windsor to Tilbury
· Highway 402 – from London to Sarnia
· Highway 404 – Newmarket to Woodbine
· Highway 417 – from Ottawa to the Quebec border
· Highway 417 – Kanata to Arnpior