IND vs AUS : ਭਾਰਤ ਦੀ ਸ਼ਾਨਦਾਰ ਜਿੱਤ, ਹੁਣ ਐਤਵਾਰ ਹੋਵੇਗਾ ਅਗਲਾ ਮੁਕਾਬਲਾ

by vikramsehajpal

ਕੈਨਬਰਾ (ਐਨ.ਆਰ.ਆਈ. ਮੀਡਿਆ) : ਭਾਰਤ ਨੇ ਸ਼ੁੱਕਰਵਾਰ ਨੂੰ ਮੈਨੂਕਾ ਓਵਲ ਮੈਦਾਨ ਵਿੱਚ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਆਸਟਰੇਲੀਆ ਖ਼ਿਲਾਫ਼ 11 ਦੌੜਾਂ ਨਾਲ ਜਿੱਤ ਹਾਸਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 161 ਦੌੜਾਂ ਦਾ ਸਕੋਰ ਬਣਾਇਆ।

ਆਸਟਰੇਲੀਆ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆਉਣ ਤੋਂ ਬਾਅਦ 150 ਦੌੜਾਂ ਬਣਾਉਣ ਵਿਚ ਕਾਮਯਾਬ ਰਿਹਾ। ਇਸ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ 1-0 ਦੀ ਬੜ੍ਹਤ ਹਾਸਲ ਕਰ ਲਈ, ਨਾਲ ਹੀ ਥਾਨੁ ਦੱਸ ਦਈਏ ਕਿ ਹੁਣ ਅਗਲਾ ਮੈਚ ਐਤਵਾਰ 06 ਦਸੰਬਰ ਨੂੰ ਹੋਵੇਗਾ।

More News

NRI Post
..
NRI Post
..
NRI Post
..