ਕੋਵਿਸ਼ੀਲਡ ਨੂੰ ਲੈ ਭਾਰਤ ਬ੍ਰਿਟਿਨ ਆਮਨੇ-ਸਾਮਣੇ

by vikramsehajpal

ਦਿੱਲੀ (ਦੇਵ ਇੰਦਰਜੀਤ) : ਕੋੋਰੋਨਾ ਟੀਕਾ ਕੋਵਿਸ਼ੀਲਡ ਨੂੰ ਮਾਨਤਾ ਨਾ ਦੇਣ ਦੇ ਬਿ੍ਰਟੇਨ ਦੇ ਰਵੱਈਏ ’ਤੇ ਭਾਰਤ ਸਰਕਾਰ ਨੇ ਸਖ਼ਤ ਰਵੱਈਆ ਅਖ਼ਤਿਆਰ ਕਰਦੇ ਹੋਏ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਇਸ ਮੁੱਦੇ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਬਿ੍ਰਟੇਨ ਦੀ ਨਵੀਂ-ਨਿਯੁਕਤ ਵਿਦੇਸ਼ ਮੰਤਰੀ ਐਲੀਜ਼ਾਬੈੱਥ ਟਰੂਜ਼ ਨਾਲ ਮੁਲਾਕਾਤ ਕਰ ਕੇ ਚਰਚਾ ਕੀਤੀ।

ਹਰਸ਼ ਸ਼ਿੰਗਲਾ ਨੇ ਮੰਗਲਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਭਾਰਤ ਨੇ 50 ਲੱਖ ਡੋਜ਼ ਕੋਵਿਸ਼ੀਲਡ ਵੈਕਸੀਨ ਬਿ੍ਰਟੇਨ ਨੂੰ ਦਿੱਤੀ ਹੈ ਅਤੇ ਬਿ੍ਰਟੇਨ ਨੇ ਉਸ ਦਾ ਇਸਤੇਮਾਲ ਵੀ ਕੀਤਾ ਹੈ। ਅਜਿਹੇ ਵਿਚ ਕੋਵਿਸ਼ੀਲਡ ਨੂੰ ਮਾਨਤਾ ਨਾ ਦੇਣ ਦਾ ਬਿ੍ਰਟਿਸ਼ ਸਰਕਾਰ ਦਾ ਫ਼ੈਸਲਾ ਭੇਦਭਾਵਪੂਰਨ ਹੈ ਅਤੇ ਯੂ. ਕੇ. ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਪ੍ਰਭਾਵਿਤ ਕਰਦੀ ਹੈ।

ਬਿ੍ਰਟੇਨ ਵਲੋਂ ਮੁੱਦੇ ਨੂੰ ਸੁਲਝਾ ਲੈਣ ਦਾ ਕੁਝ ਭਰੋਸਾ ਦਿੱਤਾ ਗਿਆ ਹੈ ਪਰ ਛੇਤੀ ਹੀ ਬਿ੍ਰਟਿਸ਼ ਸਰਕਾਰ ਨੇ ਕੋਈ ਤਸੱਲੀਬਖ਼ਸ਼ ਹੱਲ ਨਾ ਕੱਢਿਆ ਤਾਂ ਭਾਰਤ ਜਵਾਬੀ ਕਾਰਵਾਈ ਕਰਨ ’ਤੇ ਵਿਚਾਰ ਕਰੇਗਾ।

ਦੱਸ ਦੇਈਏ ਕਿ ਕੋਵਿਸ਼ੀਲਡ ਆਕਸਫੋਰਡ-ਐਸਟਰਾਜ਼ੇਨੇਕਾ ਦਾ ਭਾਰਤੀ ਆਡੀਸ਼ਨ ਹੈ। ਐਸਟਰਾਜ਼ੇਨੇਕਾ ਬਿ੍ਰਟੇਨ ਵਿਚ ਲੱਗ ਰਹੀ ਹੈ ਪਰ ਕੋਵਿਸ਼ੀਲਡ ਨੂੰ ਮਾਨਤਾ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ’ਚ ਹਿੱਸਾ ਲੈਣ ਨਿਊਯਾਰਕ ਪਹੁੰਚੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕੀਤਾ। ਉਨ੍ਹਾਂ ਦੱਸਿਆ ਕਿ ਬਿ੍ਰਟੇਨ ਦੀ ਨਵੀਂ ਵਿਦੇਸ਼ ਮੰਤਰੀ ਐਲੀਜ਼ਾਬੈੱਥ ਟਰੂਜ਼ ਨਾਲ ਉਨ੍ਹਾਂ ਦੀ ਬੈਠਕ ਹੋਈ ਅਤੇ ਕੋਵਿਡ-19 ਸਬੰਧੀ ਇਕਾਂਤਵਾਸ ਦੇ ਮਾਮਲੇ ਦੇ ਛੇਤੀ ਹੱਲ ’ਤੇ ਚਰਚਾ ਹੋਈ।

ਨਵੇਂ ਨਿਯਮਾਂ ਮੁਤਾਬਕ ਬ੍ਰਿਟੇਨ ਵਿਚ ਇਹ ਮੰਨਿਆ ਜਾਏਗਾ ਕਿ ਕੋਵੀਸ਼ੀਲਡ ਦੀਆਂ ਦੋਨੋਂ ਖੁਰਾਕਾਂ ਲੈ ਚੁੱਕੇ ਲੋਕਾਂ ਦਾ ਟੀਕਾਕਰਨ ਨਹੀਂ ਹੋਇਆ ਹੈ ਅਤੇ ਉਨ੍ਹਾਂ ਨੂੰ 10 ਦਿਨ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਉੱਥੇ ਹੀ ਬਿ੍ਰਟਿਸ਼ ਹਾਈ ਕਮਿਸ਼ਨ ਦੇ ਬੁਲਾਰੇ ਦਾ ਬਿਆਨ ਆਇਆ ਕਿ ਬਿ੍ਰਟੇਨ ਇਸ ਮੁੱਦੇ ’ਤੇ ਭਾਰਤ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਕੌਮਾਂਤਰੀ ਯਾਤਰਾ ਨੂੰ ਮੁੜ ਤੋਂ ਛੇਤੀ ਤੋਂ ਛੇਤੀ ਖੋਲ੍ਹਣ ਨੂੰ ਲੈ ਕੇ ਵਚਨਬੱਧ ਹੈ।